ਜ਼ਿਲ੍ਹਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀ ਕਾਬੂ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਅਤੇ ਚੋਰੀ ਲੁੱਟਾਂ/ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੇ 02 ਵਿਅਕਤੀਆਂ ਨੂੰ ਕਾਬੂ ਕਰਕੇ 3 ਪਿਸਤੋਲ 32 ਬੋਰ ਤੇ 9 ਕਾਰਤੂਸ ਜਿੰਦਾ ਤੇ 6 ਖੋਲ ਕਾਰਤੂਸ 32 ਬੋਰ ਬ੍ਰਾਮਦ ਕੀਤੇ ਹਨ।

Advertisements

ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਅਵਨੀਤ ਕੌਰ ਸਿੱਧੂ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਜੀਤ ਸਿੰਘ ਪੀ.ਪੀ.ਐੱਸ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ, ਸੁਖਵਿੰਦਰ ਸਿੰਘ ਪੀ.ਪੀ.ਐੱਸ ਉਪ-ਕਪਤਾਨ ਪੁਲਿਸ ਇੰਨਵੈਂ ਫਾਜਿਲਕਾ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ-2 ਫਾਜਿਲਕਾ ਕੈਂਪ ਐਟ ਅਬੋਹਰ ਦੀ ਟੀਮ ਨੇ ਖੁਸ਼ਕਰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਰਮ ਪੱਟੀ ਥਾਣਾ ਕਬਰਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਬਾਈਪਾਸ ਰੋਡ ਤੋਂ ਅਜੀਮਗੜ੍ਹ ਨੂੰ ਜਾਂਦੀ ਸੜਕ ਤੋਂ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਇਸ ਪਾਸੋਂ ਇਕ ਦੇਸੀ ਪਿਸਟਲ 32 ਬੋਰ ਤੇ 05 ਕਾਰਤੂਸ ਜਿੰਦਾ 32 ਬੋਰ ਬ੍ਰਾਮਦ ਕਰਕੇ ਉਕਤ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 68 ਮਿਤੀ 28.06.2023 ਅਧ 25/54/59 ਅਸਲਾ ਐਕਟ ਥਾਣਾ ਸਿਟੀ-2 ਅਬੋਹਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਮਿਤੀ 29.06.2023 ਨੂੰ ਖੁਸ਼ਕਰਨ ਸਿੰਘ ਨੇ ਦੱਸਿਆ ਕਿ ਨਵੀਨ ਕੁਮਾਰ ਉਰਫ ਆਰਜੂ ਬਿਸ਼ਨੋਈ ਪੁੱਤਰ ਦਲੀਪ ਕੁਮਾਰ ਵਾਸੀ ਰਾਜਾਂਵਾਲੀ ਥਾਣਾ ਬਹਾਵਵਾਲਾ ਜਿਲ੍ਹਾ ਫਾਜਿਲਕਾ ਨੇ ਉਸਨੂੰ 03 ਪਿਸਟਲ 32 ਬੋਰ ਦਿੱਤੇ ਸੀ, ਜਿਸ ਵਿੱਚੋ ਉਸਨੇ ਇਕ ਪਿਸਟਲ 32 ਬੋਰ ਰਾਹੁਲ ਘਾਰੂ ਪੁੱਤਰ ਰਾਜ ਕੁਮਾਰ ਘਾਰੂ ਵਾਸੀ ਦਿਆਲ ਨਗਰੀ, ਗਲੀ ਨੰਬਰ 03 ਅਬੋਹਰ ਨੂੰ ਅਤੇ 01 ਪਿਸਟਲ 32 ਬੋਰ ਅੰਕੁਸ਼ ਵਾਸੀ ਪਿੰਡ ਰਾਜਾਂਵਾਲੀ ਥਾਣਾ ਬਹਾਵਵਾਲਾ ਜਿਲ੍ਹਾ ਫਾਜਿਲਕਾ ਨੂੰ ਦੇ ਦਿੱਤਾ, ਜਿਸਤੇ ਰਾਹੁਲ ਘਾਰੂ, ਨਵੀਨ ਕੁਮਾਰ ਉਰਫ ਆਰਜੂ ਅਤੇ ਅੰਕੁਸ਼ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ੱਦ ਕੀਤਾ ਗਿਆ। ਮਿਤੀ 30-06-2023 ਨੂੰ ਰਾਹੁਲ ਘਾਰੂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਦੇਸੀ ਪਿਸਤੌਲ 32 ਬੋਰ ਬ੍ਰਾਮਦ ਕੀਤਾ ਗਿਆ ਸੀ ਅਤੇ ਦੌਰਾਨੇ ਤਫਤੀਸ਼ ਹੋਰ ਡੂੰਘਾਈ ਨਾਲ ਪੁੱਛਗਿਛ ਕਰਨ ਤੇ ਖੁਸ਼ਕਰਨ ਸਿੰਘ ਉਕਤ ਪਾਸੋਂ 01 ਹੋਰ ਦੇਸੀ ਪਿਸਤੋਲ 32 ਬੋਰ ਤੇ 04 ਕਾਰਤੂਸ ਜਿੰਦਾ ਤੇ 06 ਖੋਲ ਕਾਰਤੂਸ 32 ਬੋਰ ਬ੍ਰਾਮਦ ਕੀਤੇ ਗਏ ਹਨ, ਮੁਕਦਮਾ ਦੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਨਵੀਨ ਕੁਮਾਰ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਕਰਿੰਦਾ ਹੈ, ਇਸਦੇ ਖਿਲਾਫ ਡਕੈਤੀ ਅਤੇ ਲੁੱਟ ਦੇ ਕਈ ਮੁਕੱਦਮੇ ਪੰਜਾਬ ਅਤੇ ਰਾਜਸਥਾਨ ਵਿੱਚ ਦਰਜ ਹਨ ਅਤੇ ਇਸ ਵਕਤ ਇਹ ਅਜਮੇਰ ਜੇਲ ਵਿੱਚ ਬੰਦ ਹੈ।

ਮੁਕੱਦਮਾ ਨੰਬਰ 68 ਮਿਤੀ 28.06.2023 ਅੱਧ 25/54/59 ਅਸਲਾ ਐਕਟ ਥਾਣਾ ਸਿਟੀ-2 ਅਬੋਹਰ ਬਰਖਿਲਾਫ :-

  1. ਖ਼ੁਸ਼ਕਰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਰਮ ਪੱਟੀ ਥਾਣਾ ਕਬਰ ਵਾਲਾ ਜਿਲ੍ਹਾ ਮੁਕਤਸਰ ਸਾਹਿਬ। (ਗ੍ਰਿਫਤਾਰ 28.06.2023) ਬ੍ਰਾਮਦਗੀ 2 ਪਿਸਟਲ 32 ਬੋਰ, 9 ਜਿੰਦਾ ਕਾਰਤੂਸ ਅਤੇ 6 ਖੋਲ 32 ਬੋਰ
  2. ਰਾਹੁਲ ਘਾਰੂ ਪੁੱਤਰ ਰਾਜਕੁਮਾਰ ਘਾਰੂ ਵਾਸੀ ਦਿਆਲ ਨਗਰੀ ਗਲੀ ਨੰਬਰ 03 ਅਬੋਹਰ (ਗ੍ਰਿਫਤਾਰ 30.06.2023) ਬ੍ਰਾਮਦਗੀ 01 ਪਿਸਟਲ 32 ਬੋਰ ਨਵੀਨ ਕੁਮਾਰ ਉਰਫ ਆਰਜੂ ਬਿਸ਼ਨੋਈ ਪੁੱਤਰ ਦਲੀਪ ਕੁਮਾਰ ਵਾਸੀ ਰਾਜਾਂਵਾਲੀ ਥਾਣਾ ਬਹਾਵਵਾਲਾ ਜਿਲ੍ਹਾ ਫਾਜਿਲਕਾ (ਗ੍ਰਿਫਤਾਰੀ ਬਾਕੀ)
  3. ਅੰਕੁਸ਼ ਵਾਸੀ ਪਿੰਡ ਰਾਜਾਂਵਾਲੀ ਥਾਣਾ ਬਹਾਵਵਾਲਾ ਜਿਲ੍ਹਾ ਫਾਜਿਲਕਾ (ਗ੍ਰਿਫਤਾਰੀ ਬਾਕੀ)

ਬ੍ਰਾਮਦਗੀ:-03 ਦੇਸੀ ਪਿਸਟਲ 32 ਬੋਰ, 09 ਕਾਰਤੂਸ ਜਿੰਦਾ 32 ਬਰ 06 ਖੋਲ ਕਾਰਤੂਸ 32 ਬੋਰ

LEAVE A REPLY

Please enter your comment!
Please enter your name here