ਬੀਕੇਯੂ ਡਕੌਂਦਾ ਕਪੂਰਥਲਾ ਵੱਲੋਂ ਮੋਦੀ ਦਾ ਪੁਤਲਾ ਫ਼ੂਕ ਕੇ ਕੀਤਾ ਵਿਰੋਧ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨ ਪੰਜਾਬ ਪ੍ਰਚਾਰ ਫੇਰੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ 17 ਮ‌ਈ ਨੂੰ ਜਗਰਾਉਂ ਰੈਲੀ ਵਿਖੇ ਕੀਤੇ ਇਲਾਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ ਕਪੂਰਥਲਾ ਵਲੋਂ ਜ਼ਿਲ੍ਹਾ ਪ੍ਰਧਾਨ ਰਾਣਾ ਸੈਦੋਵਾਲ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਲਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ 13 ਮਹੀਨੇ ਪਹਿਲਾਂ ਦਿੱਲੀ ਦੀਆਂ ਸੜਕਾਂ ਤੇ ਰੋਲਿਆ ਗਿਆ ਜਿਸ ਵਿਚ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਸਨ ਅਤੇ ਲਖੀਮਪੁਰ ਖੀਰੀ ਵਿਖੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਦੇ ਨਲਾਇਕ ਫਰਜ਼ੰਦ ਆਸ਼ੀਸ਼ ਮਿਸ਼ਰਾ ਵਲੋਂ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਉੱਤੇ ਗੱਡੀ ਚਾੜ੍ਹ ਕੇ ਸ਼ਾਂਤ ਮ‌ਈ ਸੰਘਰਸ਼ ਕਰਦਿਆਂ ਨੂੰ ਸ਼ਹੀਦ ਕੀਤਾ ਗਿਆ।

Advertisements

ਐਮ ਐਸ ਪੀ ਦੀ ਗ੍ਰੰਟੀ ਜਿਹੜੀ ਦਿੱਲੀ ਸੰਘਰਸ਼ ਵਲੇ ਵਾਅਦਾ ਕੀਤਾ ਸੀ ਅਤੇ ਬਿਜਲੀ ਸੋਧ ਬਿਲ 2020 ਨੂੰ ਪਾਰਲੀਮੈਂਟ ਵਿੱਚ ਨਾ ਪੇਸ਼ ਕਰਨ ਦਾ ਵਾਅਦਾ ਅਤੇ ਹੁਣ ਸੰਭੂ ਬਾਰਡਰ ਦੇ ਕਿਸਾਨ ਸ਼ੁਭਕਰਨ ਸਿੰਘ ਨੂੰ ਛਾਤੀ ਵਿੱਚ ਗੋਲੀਆਂ ਮਾਰ ਕੇ ਸਹੀਦ ਕਰਨ ਦੇ ਨਾਲ ਨਾਲ ਚਾਰਸੌ ਤੋਂ ਵੱਧ ਕਿਸਾਨਾਂ ਨੂੰ ਫ਼ੱਟੜ ਕਰਨ ਟ੍ਰੈਕਟਰ ਮਸੀਨਰੀ ਦਾ ਨੁਕਸਾਨ ਕਰਨ, ਰਸਤਿਆਂ ਵਿੱਚ ਕਿੱਲ ਗੱਡ ਕੇ ਦਿਲੀ ਜਾਣ ਤੋਂ ਰੋਕਣ ਵਰਗੇ ਤਾਮਾਮ ਸਵਾਲ ਸ਼ਾਂਤਮਈ ਤਰੀਕੇ ਨਾਲ ਪੁੱਛਣ ਲਈ ਯੂਨੀਅਨ ਆਗੂਆਂ ਨੂੰ ਪੁਲਿਸ ਨੇ ਰਸਤੇ ਵਿੱਚ ਰੋਕੀ ਛੱਡਿਆ। ਇਸੇ ਰੋਸ ਵਿੱਚ ਜ਼ਿਲਾ ਆਗੂਆਂ ਨੇ ਪੀ ਐਮ ਮੋਦੀ ਦਾ ਪੁਤਲਾ ਸਾੜ ਕੇ ਆਪਣਾਂ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੋਦੀ ਵਾਪਿਸ ਜਾਓ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਉਨ੍ਹਾਂ ਕਿਹਾ ਕਿ  ਜੇਕਰ ਅਸੀਂ ਪੰਜਾਬ ਦੇ ਕਿਸਾਨ ਆਪਣੀ ਰਾਜਧਾਨੀ ਵਿੱਚ ਨਹੀ ਜਾ ਸਕਦੇ ਤਾਂ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਵੋਟਾਂ ਮੰਗਣ ਦਾ ਵੀ ਕੋਈ ਅਧਿਕਾਰ ਨਹੀਂ ਹੈ। ਇਸ ਮੌਕੇ ਗੁਰਦੇਵ ਸਿੰਘ ਨੱਥੂਚਾਹਲ ਜ਼ਿਲ੍ਹਾ ਸਕੱਤਰ, ਸੁਰਜੀਤ ਸਿੰਘ ਸੀਨੀਅਰ ਜ਼ਿਲ੍ਹਾ ਵਾਇਸ ਪ੍ਰਧਾਨ, ਬਿੰਦੂ ਸੁੰਨੜਵਾਲ ਬਲਾਕ ਪ੍ਰਧਾਨ, ਸੁਖਚੈਨ ਸਿੰਘ ਜ਼ਿਲ੍ਹਾ ਕੈਸ਼ੀਅਰ, ਗੁਰਮੀਤ ਸਿੰਘ ਸੈਦੋਵਾਲ, ਪਰਿਮਲਜੀਤ ਸਿੰਘ ਨੱਥੂਚਾਹਲ, ਦਵਿੰਦਰ ਸਿੰਘ ਮੱਲੂ, ਗੁਰਪ੍ਰੀਤ ਸਿੰਘ ਖਾਨੋਵਾਲ, ਗੁਰਦੀਪ ਸਿੰਘ ਖਾਨੋਵਾਲ, ਕੁਲਦੀਪ ਸਿੰਘ ਸਿਧਪੁਰ , ਦਲਜੀਤ ਸਿੰਘ,ਦਿਆਲ ਸਿੰਘ, ਚਰਨਜੀਤ ਸਿੰਘ, ਗੁਰਨਾਮ ਲਾਲ, ਗੁਰਮੁਖ ਸਿੰਘ ਧੰਜਲ ਹਾਜ਼ਿਰ ਸਨ। 

LEAVE A REPLY

Please enter your comment!
Please enter your name here