ਚੰਦਰ ਸ਼ੇਖਰ ਆਜ਼ਾਦ ਤੇ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਦੋਸ਼ੀਆਂ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ: ਜਸਬੀਰ ਸਿੰਘ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭੀਮ ਆਰਮੀ ਭਾਰਤ ਏਕਤਾ ਮਿਸ਼ਨ ਅਤੇ ਆਜ਼ਾਦ  ਸਮਾਜ ਪਾਰਟੀ ਕਪੂਰਥਲਾ ਦੇ ਜ਼ਿਲ੍ਹਾ ਇੰਚਾਰਜ ਜਸਬੀਰ ਸਿੰਘ ਨੇ ਅੱਜ UP ਦੀ ਯੋਗੀ ਸਰਕਾਰ ਨੂੰ ਅਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੀ ਭੀਮ ਆਰਮੀ ਅਤੇ ਆਜ਼ਾਦ ਸਮਾਜ ਪਾਰਟੀ ਦੇ ਚੀਫ ਚੰਦਰ ਸ਼ੇਖਰ ਆਜ਼ਾਦ ਉੱਪਰ ਸਹਾਰਨਪੁਰ ਦੇ ਨਜ਼ਦੀਕ ਹੋਏ ਹਮਲੇ ਦੀ ਨਿੰਦਾ ਕਰਦਾ ਹਾਂ ਅਤੇ UP ਦੀ ਯੋਗੀ ਸਰਕਾਰ ਨੂੰ ਮੇਰੇ ਵੱਲੋਂ ਅਤੇ ਮੇਰੀ ਪੂਰੀ ਟੀਮ ਵੱਲੋਂ ਅਪੀਲ ਹੈ ਕਿ ਚੰਦਰ ਸ਼ੇਖਰ ਆਜ਼ਾਦ ਤੇ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਦੋਸ਼ੀਆਂ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਭੀਮ ਆਰਮੀ ਅਤੇ ਅਜ਼ਾਦ ਸਮਾਜ ਪਾਰਟੀ ਦੇ ਸਮਰਥਕ UP ਦੀਆਂ ਸੜਕਾਂ ਤੇ ਉਤਰ ਕੇ ਯੋਗੀ ਸਰਕਾਰ ਅਤੇ ਉਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰਨਗੇ ਅਤੇ ਮੈਂ ਇਹ ਮਨੂਵਾਦ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਕਿੰਨੇ ਕੁ ਚੰਦਰ ਸ਼ੇਖਰ ਮਾਰੋਂਗੇ।

Advertisements

ਹੁਣ ਤਾਂ ਹਰ ਜ਼ਿਲ੍ਹੇ ਵਿੱਚ ਹਰ ਪਿੰਡ ਵਿੱਚ ਘਰ-ਘਰ ਵਿੱਚ ਚੰਦਰ ਸ਼ੇਖਰ ਪੈਦਾ ਹੋ ਚੁੱਕੇ ਹਨ  ਸਾਡੇ ਰਹਿਬਰਾਂ ਦੀਆਂ ਕੁਰਬਾਨੀਆਂ ਕਰਕੇ ਹੁਣ ਬਹੁਜਨ ਸਮਾਜ ਬਹੁਤ ਮਜਬੂਤ ਹੋ ਚੁੱਕਿਆ ਹੈ ਕਿਸੇ ਭੁਲੇਖੇ ਵਿੱਚ ਨਾ ਰਹਿਓ।ਇਸ ਮੌਕੇ ਭੀਮ ਅਰਮੀ ਹਲਕਾ ਭੁਲੱਥ ਦੇ ਇੰਚਾਰਜ ਰਾਮ ਸਰੂਪ ਗਿੱਲ .ਪ੍ਰਧਾਨ ਮਲਕੀਤ ਸਿੰਘ .ਜ਼ਿਲ੍ਹਾ ਉੱਪ ਪ੍ਰਧਾਨ ਗੁਰਮੀਤ ਸਿੰਘ .ਜਸਵੀਰ .ਮਨੀ .ਵਿਜੈ ਕਮਾਰ.ਅਤੇ ਕਈ ਹੋਰ ਸਾਥੀ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here