ਸੰਗਠਨਾਤਮਕ ਬਦਲਾਅ ਦੀ ਰਾਹ ਤੇ ਭਾਜਪਾ, ਬਦਲੇ ਜਾ ਸਕਦੇ ਹਨ ਤਿੰਨ ਰਾਜਾਂ ਦੇ ਗਵਰਨਰ,ਕੈਪਟਨ ਅਮਰਿੰਦਰ ਦੇ ਨਾਮ ਦੀ ਵੀ ਚਰਚਾ

ਚੰਡੀਗੜ੍ਹ ( ਦ ਸਟੈਲਰ ਨਿਊਜ਼)। ਜਿਵੇਂ-ਜਿਵੇਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਭਾਜਪਾ ਕੇਂਦਰੀ ਮੰਤਰੀ ਅਤੇ ਸੰਗਠਨ ਦੇ ਢਾਂਚੇ ਵਿੱਚ ਫੇਰ-ਬਦਲ ਦੇ ਨਾਲ ਤਿੰਨ ਸੂਬਿਆਂ ਦੇ ਗਵਰਨਰ ਵੀ ਬਦਲ ਸਕਦੇ ਹਨ। ਇਸ ਵੇਲੇ ਜੰਮੂ-ਕਸ਼ਮੀਰ ਦੀ ਰਾਜਨੀਤੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੀ ਕਾਫ਼ੀ ਚਰਚਾ ਹੋ ਰਹੀ ਹੈ।

Advertisements

ਦੱਸ ਦੇਈਏ ਕਿ 2020 ’ਚ ਗਵਰਨਰ ਬਣੇ ਮਨੋਜ ਸਿਨਹਾ ਦੀ ਥਾਂ ’ਤੇ ਇਹ ਜਿੰਮੇਵਾਰੀ ਕੈਪਟਨ ਨੂੰ ਸੌਂਪੇ ਜਾਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇੱਥੇ ਦੱਸਣਾ ਦਿਲਚਸਪ ਹੋਵੇਗਾ ਕਿ ਜਿੱਥੇ ਜੰਮੂ ਕਸ਼ਮੀਰ ਭਾਰਤ ਦਾ ਸਰਹੱਦੀ ਸੂਬਾ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਦਾ ਫੌਜੀ ਤਜ਼ੁਰਬਾ ਕਾਫ਼ੀ ਲਾਹੇਵੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਨੈਸ਼ਨਲ ਡਿਫ਼ੈਸ ਅਕਾਦਮੀ ਦੇਹਰਾਦੂਨ ਅਤੇ ਭਾਰਤੀ ਮਿਲਟਰੀ ਅਕਾਦਮੀ ਤੋਂ ਫੌਜੀ ਅਫ਼ਸਰ ਦੀ ਟ੍ਰੇਨਿੰਗ ਹਾਸਲ ਕੀਤੀ ਹੈ। ਸਾਲ 1963 ’ਚ ਅਮਰਿੰਦਰ ਸਿੰਘ ਭਾਰਤੀ ਫੌਜ ਦੀ ਸਿੱਖ ਰੈਜਮੈਂਟ ਨੰ. 2 ’ਚ  ਬਤੌਰ ਅਫ਼ਸਰ ਭਰਤੀ ਹੋਏ। 

LEAVE A REPLY

Please enter your comment!
Please enter your name here