ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਸਫਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਫਾਜਿਲਕਾ (ਦ ਸਟੈਲਰ  ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਜਨ.) ਫਾਜਿਲਕਾ ਅਵਨੀਤ ਕੋਰ ਵੱਲੋਂ ਸ਼ਹਿਰ ਦੀ ਸਾਫ ਸਫਾਈ ਦੇ ਕੰਮਾਂ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਰਾਧਾ ਸਵਾਮੀ ਕਲੋਨੀ ਵਿੱਚ ਡੋਰ ਟੂ ਡੋਰ ਕੂੜਾ ਕੁਲੈਕਟ ਕਰਨ ਵਾਲੇ ਕੁਲੈਕਟਰਾਂ ਦੀ ਚੈਕਿੰਗ ਕੀਤੀ ਗਈ ਕਿ ਉਹ ਲੋਕਾਂ ਤੋਂ ਕੂੜਾ ਸਹੀ ਇਕੱਠਾ ਕਰ ਰਹੇ ਹਨ। ਉਨ੍ਹਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਇਕੱਠਾ ਕਰਨ ਵਾਲੇ ਕੁਲੈਕਟਰਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅੱਲਗ ਕਰਕੇ ਦੇਣ। ਉਨ੍ਹਾਂ ਸ਼ਹਿਰ ਵਾਸ਼ੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਮ ਲੋਕਾਂ ਦੀ ਭਾਗੇਦਾਰੀ ਬਹੁਤ ਜਰੂਰੀ ਹੈ।

Advertisements

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਫਾਜ਼ਿਲਕਾ ਦੇ ਬਿਰਧ ਆਸ਼ਰਮ ਰੋਡ, ਫਿਰੋਜ਼ਪੁਰ ਰੋਡ ਤਿਕੋਣੀ, ਗਾਊਸ਼ਾਲਾ ਰੋਡ, ਐੱਮ.ਸੀ ਕਲੋਨੀ, ਟੀਵੀ. ਟਾਵਰ ਏਰੀਆ, ਘੰਟਾ ਘਰ, ਗਾਂਧੀ ਚੌਂਕ ਤੇ ਗਾਂਧੀ ਨਗਰ ਆਦਿ ਏਰੀਆ ਤੇ ਸਾਫ ਸਫਾਈ ਦੇ ਪ੍ਰਬੰਧਾਂ ਦੀ ਚੈਕਿੰਗ ਦੋਰਾਨ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣਾ ਕੂੜਾ ਕਰਕਟ ਬਾਹਰ ਸੜਕਾਂ ਤੇ ਖੁੱਲੇ ਵਿੱਚ ਨਾ ਸੁੱਟਣ ਅਤੇ ਕੂੜਾ ਕਰਕਟ ਨੂੰ ਹਮੇਸ਼ਾ ਹੀ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖ ਵੱਖ ਡਸਟਬਿਨਾਂ ਵਿੱਚ ਰੱਖਣ।  

ਉਨ੍ਹਾਂ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਸਹਿਰ ਦੇ ਡਰੇਨਜ਼, ਬਰਸਾਤੀ ਨਾਲਿਆਂ ਤੇ ਨਾਲੀਆਂ ਦੀ ਸਫਾਈ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਤੇ ਸਹਿਰ ਵਾਸੀ ਪਲਾਸਟਿਕ ਲਫਾਫਿਆ ਦੀ ਵਰਤੋਂ ਤੋਂ ਗੁਰੇਜ਼ ਕਰਨਾ ਯਕੀਨੀ ਬਣਾਉਣ ਕਿਉਂਕਿ ਇਹ ਨਾਲਿਆਂ, ਨਾਲੀਆਂ ਵਿੱਚ ਫਸ ਕੇ ਸੀਵਰੇਜ ਨੂੰ ਜਾਮ ਕਰਦਾ ਹੈ ਅਤੇ ਇਸ ਦਾ ਪ੍ਰਯੋਗ  ਵਾਤਾਵਰਨ ਲਈ ਖਤਰਨਾਕ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਨਗਰ ਕੋਂਸਲ ਦੇ ਅਧਿਕਾਰੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਬੇਹਿਤਰ ਬਣਾਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੋਕੇ ਸੁਪਰਡੰਟ (ਸੈਨੀਟੇਸ਼ਨ) ਨਰੇਸ਼ ਖੇੜਾ ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਜਗਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here