ਪੋਸਟ ਮੈਟ੍ਰਿਕ ਸਕੀਮ ਨੂੰ ਪੂਰਨ ਤੋਰ ਤੇ ਲਾਗੂ ਕਰਵਾਓਣ ਲਈ ਮਿੰਨੀ ਸੈਕਟਰੀਏਟ ਵਿਖੇ ਦਿੱਤਾ ਗਿਆ ਧਰਨਾ

ਹੁਸ਼ਿਆਰਪੁਰ , (ਦ ਸਟੈਲਰ ਨਿਊਜ਼) । ਬਹੁਜਨ ਕ੍ਰਾਂਤੀ ਮੰਚ ਵਲੋ ਜੋ ਪੱਕਾ ਧਰਨਾ ਪੋਸਟ ਮੈਟ੍ਰਿਕ ਸਕੀਮ ਨੂੰ ਲਾਗੂ ਕਰਵਾਉਣ ਲਈ ਹੁਸ਼ਿਆਰਪੁਰ ਵਿਖੇ ਦਿੱਤਾ ਗਿਆ ਹੈ ਓਹ ਅੱਜ ਅੱਠਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ । ਮੰਚ ਦੇ ਪ੍ਰਧਾਨ ਅਨਿਲ ਕੁਮਾਰ ਬਾਘਾ ਅਤੇ ਅਸ਼ੋਕ ਸੱਲਣ ਨੇ ਸਾਝੇ ਬਿਆਨ ਵਿੱਚ ਕਿਹਾ ਕਿ ਹੁਸ਼ਿਆਰਪੁਰ ਵਿਖੇ ਦਿੱਤੇ  ਗਏ ਪੱਕੇ ਧਰਨੇ ਦਾ ਮੁੱਖ ਮੰਤਵ ਅੈਸ.ਸੀ. ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਦੇ ਨਾਮ ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਪੂਰਨ ਤੋਰ ਤੇ ਲਾਗੂ ਕਰਵਾਓਣਾ ਹੈ ।

Advertisements

ਓਨਾ ਨੇ ਕਿਹਾ  ਕਾਲਜਾ ਵਲੋ ਅੈਸ.ਸੀ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਕਾਲਜਾ ਵਲੋ ਅਡਮਿਸ਼ਨ ਵੇਲੇ ਮੰਗੇ ਜਾਦੇ ਅਸਲੀ ਸਰਟੀਫਿਕੇਟ ਪਾਸ ਅਾਓਟ ਹੋਣ ਤੋ ਬਾਅਦ ਵੀ ਵਿਦਿਆਰਥੀਆਂ ਨੂੰ ਨਹੀਂ ਦਿੱਤੇ ਜਾਦੇ । ਓਨਾ ਕਿਹਾ ਪੂਰੇ ਪੰਜਾਬ ਵਿੱਚ ਅੈਸ .ਸੀ ਵਿਦਿਆਰਥੀਆਂ ਨੂੰ ਕਾਲਜਾ ਵਲੋ ਪੋਸਟ ਮੈਟ੍ਰਿਕ ਸਕੀਮ ਦੇ ਨਾਲ ਤੇ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ, ਜਿਸ ਦਾ ਖੁਲਾਸਾ ਪੱਕੇ ਧਰਨੇ ਦੋਰਾਨ ਸਮੇ ਸਮੇ ਤੇ ਕਰ ਰਹੇ ਹਾ । ਇਸ ਮੋਕੇ ਬਿੱਲਾ ਦਿਓਵਾਲ, ਤਾਰਾ ਚੰਦ, ਹਰਵਿੰਦਰ ਹੀਰਾ, ਮੱਖਣ ਵਿਰਦੀ, ਸੋਮ ਦੇਵ, ਬੱਬੂ ਸਿੰਗੜ੍ੀਵਾਲ, ਦੇਵ ਰਾਜ, ਗਰਪ੍ਰੀਤ, ਵਿਪਣ ਕੁਮਾਰ, ਸਤਨਾਮ, ਸੋਨੂ, ਗੋਰਵ, ਸਾਹਿਲ, ਜੱਸ ਅਮਰਜੀਤ ਸਿੰਘ, ਮਨੀ ਰਾਏ, ਪੰਮਾ ਬਜਵਾੜ੍ਾ, ਸੋਨੂ ਚੱਕੋਵਾਲ ਅਾਦਿ ਸ਼ਾਮਿਲ ਸਨ ।

LEAVE A REPLY

Please enter your comment!
Please enter your name here