‘ਖਵਾਇਸ਼ਾ ਦੀ ਉਡਾਨ’ ਤਹਿਤ ਨੌਜਵਾਨਾਂ ਲਈ ਵਿਸ਼ੇਸ਼ ਕਰੀਅਰ ਗਾਈਡੈਂਸ ਪ੍ਰੋਗਰਾਮ 12 ਨੂੰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਦੁਆਰਾ ਮਿਤੀ 12 ਜੁਲਾਈ, 2023 ਨੂੰ ਸਵੇਰੇ 11:00 ਵਜੇ ਪ੍ਰੋਗਰਾਮ ‘ਖਵਾਇਸ਼ਾ ਦੀ ਉਡਾਨ’ ਤਹਿਤ ਸੁਰੱਖਿਆ ਬਲਾਂ, ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਅਤੇ ਚੁਣੌਤੀਆਂ ਦੇ ਵਿਸ਼ੇ ’ਤੇ ਆਨਲਾਈਨ ਕਰੀਅਰ ਟਾਕ ਕੀਤੀ ਜਾ ਰਹੀ ਹੈ । ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਕਰੀਅਰ ਟਾਕ ਦੌਰਾਨ ਮੇਜਰ ਜਨਰਲ ਆਰ.ਐਸ.ਮਾਨ, ਵੀ ਐਸ ਐਮ ਡਾਇਰੈਕਟਰ ਜਨਰਲ, ਸੀ-ਪਾਈਟ ਪ੍ਰੇਰਣਾਦਾਇਕ ਸਪੀਕਰ ਵੱਲੋਂ ਸੰਬੋਧਨ ਕੀਤਾ ਜਾਵੇਗਾ,

Advertisements

ਜਿਸ ਵਿੱਚ ਸੁਰੱਖਿਆ ਬਲਾਂ, ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਸਬੰਧੀ ਮੌਕੇ ਅਤੇ ਚੁਨੌਤੀਆਂ ਬਾਰੇ ਸੁਝਾਅ ਦੇਣ ਸਬੰਧੀ ਪ੍ਰਾਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ । ਇਹ ਕਰੀਅਰ ਟਾਕ ਰੋਜ਼ਗਾਰ ਵਿਭਾਗ ਦੇ ਫੇਸਬੁੱਕ ਪੇਜ ਦੇ ਲਿੰਕ https://fb.me/e/8c੍ਰ786lxQ ’ਤੇ ਲਾਈਵ ਚੱਲੇਗਾ । ਜੋ ਵੀ ਪ੍ਰਾਰਥੀ ਇਸ ਕਰੀਅਰ ਟਾਕ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਪੀਲ ਕਰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਕਿਹਾ ਕਿ ਪ੍ਰਾਰਥੀ ਘਰ ਬੈਠੇ ਹੀ ਆਪਣੇn ਫੇਸਬੁੱਕ ਅਕਾਊਂਟ ਤੋਂ ਰੋਜ਼ਗਾਰ ਵਿਭਾਗ ਦੇ ਫੇਸਬੁੱਕ ਪੇਜ ਦੇ ਲਿੰਕ https://fb.me/e/8c੍ਰ786lxQ ਰਾਹੀਂ ਇਸ ਕਰੀਅਰ ਟਾਕ ਵਿੱਚ ਹਿੱਸਾ ਲੈਣ ਅਤੇ ਇਸ ਕਰੀਅਰ ਟਾਕ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here