ਪਿੰਡ ਕਮਾਹੀ ਦੇਵੀ ਦੇ ਕਮਿਊਨਟੀ ਹਾਲ ਵਿਖੇ 14 ਜੁਲਾਈ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਪਿੰਡ ਕਮਾਹੀ ਦੇਵੀ ਦੇ ਕੰਮਿਊਨਟੀ ਹਾਲ ਵਿਖੇ ਮਿਤੀ 14 ਜੁਲਾਈ, 2023 ਦਿਨ ਸ਼ੁੱਕਰਵਾਰ ਨੂੰ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਨਾਮੀ ਕੰਪਨੀਆਂ ਜਿਵੇਂ ਕਿ ਸੋਨਾਲੀਕਾ, ਐਸ.ਬੀ.ਆਈ ਲਾਈਫ ਇੰਸ਼ੋਰੈਂਸ, ਰੈਕਸਾ ਸਕਿਊਰਿਟੀ, ਪੇ.ਟੀ.ਐਮ, ਹੁਸ਼ਿਆਰਪੁਰ ਆਟੋਮੋਬਾਇਲ, ਅਜ਼ਾਇਲ ਹਰਬਲ ਅਤੇ ਯਸੱਸਵੀ ਅਕੈਡਮੀ ਮੋਹਾਲੀ ਵੱਲੋਂ ਭਾਗ ਲਿਆ ਜਾ ਰਿਹਾ ਹੈ। ਇਨ੍ਹਾਂ ਕੰਪਨੀਆਂ ਵੱਲੋਂ ਵੱਖ-ਵੱਖ ਜਾਬ ਰੋਲਜ਼ ਲਈ ਜਿਵੇਂ ਕਿ ਟੈਕਨੀਕਲ ਅਤੇ ਨਾਨ ਟੈਕਨੀਕਲ ਆਦਿ ਵੱਖ-ਵੱਖ ਸੈਕਟਰਾਂ ਵਿੱਚ ਭਰਤੀ ਕੀਤੀ ਜਾਣੀ ਹੈ। ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਦਸਵੀਂ ਤੋਂ ਲੈ ਕੇ ਪੋਸਟ-ਗ੍ਰੈਜੂਏਸ਼ਨ ਪਾਸ, ਆਈ.ਟੀ.ਆਈ ਹੋਲਡਰ ਅਤੇ ਡਿਪਲੋਮਾ (ਕੋਈ ਵੀ ਸਟਰੀਮ) ਪਾਸ ਪ੍ਰਾਰਥੀ ਮਿਤੀ 14 ਜੁਲਾਈ 2023 ਨੂੰ ਸਵੇਰੇ 09-30 ਵਜੇ ਪਿੰਡ ਕਮਾਹੀ ਦੇਵੀ ਦੇ ਕਮਿਊਨਟੀ ਹਾਲ ਵਿਖੇ ਆਪਣੇ ਬਾਇਓਡਾਟੇ ਦੀਆਂ ਘੱਟੋ-ਘੱਟ 4-5 ਕਾਪੀਆਂ ਲੈ ਕੇ ਵੱਧ ਤੋਂ ਵੱਧ ਇਸ ਰੋਜ਼ਗਾਰ ਮੇਲੇ ਦਾ ਲਾਭ ਪ੍ਰਾਪਤ ਕਰਨ।

Advertisements

LEAVE A REPLY

Please enter your comment!
Please enter your name here