ਕੋਟਕਪੁਰਾ ਵਿਖੇ ਘਰ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਹੋਈ ਮੌਤ

ਫਰੀਦਕੋਟ (ਦ ਸਟੈਲਰ ਨਿਊਜ਼)। ਕੋਟਕਪੁਰਾ ਸ਼ਹਿਰ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਦਕਿ ਇੱਕ ਕੁੜੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾਂ ਵਿੱਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ।

Advertisements

ਇਹ ਘਟਨਾ ਸਵੇਰੇ 4.00 ਵਜੇ ਦੇ ਕਰੀਬ ਵਾਪਰੀ। ਮ੍ਰਿਤਕਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪਤਨੀ ਕਰਮਜੀਤ ਕੌਰ ਅਤੇ 4 ਸਾਲਾਂ ਪੁੱਤਰ ਗੈਵੀ ਵਜੋਂ ਹੋਈ ਹੈ। ਜਦੋਂਕਿ ਉਸ ਦੇ ਘਰ ਸੁੱਤੀ ਪਈ, ਉਸ ਦੇ ਗੁਆਂਢ ਦੀ 15 ਸਾਲਾਂ ਕੁੜੀ ਮਨੀਸ਼ਾ ਵੀ ਜ਼ਖ਼ਮੀ ਹੋ ਗਈ।

LEAVE A REPLY

Please enter your comment!
Please enter your name here