ਵਿਦਿਆਰਥੀ ਸਖ਼ਤ ਮਿਹਨਤ ਤੇ ਦਿਲਚਸਪੀ ਨਾਲ ਪੜ੍ਹਾਈ ਕਰਕੇ ਕੋਈ ਵੀ ਉੱਚ ਮੁਕਾਮ ਹਾਸਲ ਕਰ ਸਕਦੇ ਹਨ: ਜ਼ਿਲ੍ਹਾ ਭਾਸ਼ਾ ਅਫਸਰ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਵਿਦਿਆਰਥੀ ਸਖ਼ਤ ਮਿਹਨਤ ਤੇ ਦਿਲਚਸਪੀ ਨਾਲ ਪੜ੍ਹਾਈ ਕਰਕੇ ਕੋਈ ਵੀ ਉੱਚ ਮੁਕਾਮ ਹਾਸਲ ਕਰ ਸਕਦੇ ਹਨ। ਜਿੰਦਗੀ ਵਿਚ ਸਫ਼ਲ ਹੋਣ ਤੇ ਚੰਗੇ ਇਨਸਾਨ ਬਣਨ ਲਈ ਦਿਨੀਂ ਮਿਹਨਤ ਹੀ ਇਕੋ-ਇਕ ਪੌੜੀ ਹੈ ਜਿਸ ‘ਤੇ ਚੜ੍ਹ ਕੇ ਅਸੀਂ ਕੋਈ ਵੀ ਮੁਸ਼ਕਿਲ ਨੂੰ ਦੂਰ ਕਰ ਸਕਦੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਲਰਨ ਐਂਡ ਗ੍ਰੋਅ (ਸਿੱਖੋ ਅਤੇ ਵਧੋ) ਤਹਿਤ ਸਰਕਾਰੀ ਹਾਈ ਸਕਲ ਬੰਨਵਾਲਾ ਹਨਵੰਤਾ ਵਿਖੇ ਵਿਦਿਆਰਥੀਆਂ ਨਾਲ ਪ੍ਰੋਗਰਾਮ ਦੌਰਾਨ ਕੀਤਾ।

Advertisements

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ  ‘ਤੇ ਜ਼ਿਲ੍ਹੇ  ਅੰਦਰ ਸ਼ੁਰੂ ਕੀਤੇ ਗਏ ਸਿਖੋ ਤੇ ਵਧੋ ਪ੍ਰੋਗਰਾਮ ਦੀ ਲੜੀ ਤਹਿਤ ਜਾਰੀ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਕਰੀਅਰ ਪ੍ਰਤੀ ਹੁਣੇ ਤੋਂ ਹੀ ਚਿੰਤਿਤ ਹੋਣਾ ਚਾਹੀਦਾ ਹੈ ਕਿ ਉਹ ਵੱਡੇ ਹੋ ਕੇ ਕਿ ਬਨਣਾ ਚਾਹੁੰਦੇ ਹਨ, ਕਿਸੇ ਖੇਤਰ ਵੱਲ ਜਾਣਾ ਚਾਹੁੰਦੇ ਹਨ ਅਤੇ ਸਾਡੇ ਅੰਦਰ ਰੂਚੀ ਕੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੁੰ ਧਿਆਨ ਵਿਚ ਰੱਖ ਕੇ ਹੀ ਆਪਣੀ ਕਰੀਅਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਆਲੇ-ਦੁਆਲੇ ਸਮਾਜ ਵਿਚ ਕੀ ਹੋ ਰਿਹਾ ਹੈ, ਇਸ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਚੰਗੇ-ਬੁਰੇ ਦੀ ਵੀ ਸਮਝ ਹੋਣੀ ਚਾਹੀਦੀ ਹੈ ਕਿ ਸਾਡੇ ਲਈ ਕਿ ਚੰਗਾ ਹੈ ਤੇ ਕਿ ਮਾੜਾ ਹੈ। ਉਨ੍ਹਾਂ ਕਿਹਾ ਕਿ ਜਿੰਦਗੀ ਵਿਚ ਕਾਮਯਾਬ ਹੋਣ ਦੇ ਨਾਲ-ਨਾਲ ਚੰਗੇ ਨਾਗਰਿਕ ਬਣਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਕੰਮ ਆਉਣਾ ਅਤੇ ਕਿਸੇ ਦੀ ਮਦਦ ਕਰਨਾ ਇਹ ਚੰਗੇ ਇਨਸਾਨ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਅਫਸਰ ਹੋਣ ਦੇ ਨਾਤੇ ਮੈਂ ਇਹ ਵੀ ਸਮਝਦਾ ਹਾਂ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਵੀ ਪੂਰੀ ਤਨਦੇਹੀ ਨਾਲ ਸਤਿਕਾਰ ਕਰਨਾ ਚਾਹੀਦਾ ਹੈ ਤੇ ਇਸ ਦੀ ਵਰਤੋਂ ਹਰ ਹੀਲੇ ਕਰਨੀ ਚਾਹੀਦੀ ਹੈ।

ਇਸ ਮੌਕੇ ਆਸ਼ੀਸ਼ ਦੂਬੇ ਡੀ.ਡੀ.ਐਫ. ਨੇ ਵਿਦਿਆਰਥੀਆਂ ਨੁੰ ਆਈ.ਏ.ਐਸ., ਆਈ.ਪੀ.ਐਸ. ਪੀ.ਸੀ.ਐਸ., ਆਦਿ ਹੋਰ ਵੱਖ-ਵੱਖ ਉਚ ਪਦਵੀਆ ‘ਤੇ ਪਹੁੰਚਣ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਹੁਣੇ ਤੋਂ ਹੀ ਅਸੀਂ ਟੀਚਾ ਨਿਸ਼ਚਿਤ ਕਰੀਏ ਤਾਂ ਜੋ ਇਨ੍ਹਾਂ ਉਚਾਈਆਂ ਨੁੰ ਛੂਇਆ ਜਾ ਸਕੇ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਜਾਣ ਵਾਲੀ ਵਿਧੀ ਬਾਰੇ ਸਵਾਲ-ਜਵਾਬ ਵੀ ਕੀਤੇ। ਇਸ ਮੌਕੇ ਮੁੱਖ ਅਧਿਆਪਕ ਵਿਕਰਾਂਤ ਸਚਦੇਵਾ ਨੇ ਧੰਨਵਾਦ ਕੀਤਾ ਅਤੇ ਮੰਚ ਦਾ ਸੰਚਾਲਨ ਕੀਰਤੀ ਮੋਂਗਾ ਨੇ ਕੀਤਾ।

LEAVE A REPLY

Please enter your comment!
Please enter your name here