ਪੰਜਾਬੀ ਗਾਇਕਾਂ ਪਰਮਜੀਤ ਕੌਰ ਪੰਮੀ ਨਿਕਲੀ ਚਿੱਟੇ ਦੀ ਸਪਲਾਇਰ, 2 ਸਾਥੀਆਂ ਸਮੇਤ ਗ੍ਰਿਫਤਾਰ

ਮਾਛੀਵਾੜਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮਾਛੀਵਾੜਾ ਦੀ ਧਾਰਮਿਕ ਅਤੇ ਸੱਭਿਆਚਾਰਕ ਗੀਤ ਪੇਸ਼ ਕਰਨ ਵਾਲੀ ਗਾਇਕਾਂ ਪਰਮਜੀਤ ਕੌਰ ਪੰਮੀ ਵਾਸੀ ਰਹੀਮਾਬਾਦ ਖੁਰਦ ਪੁਲਸ ਦੇ ਖੁਲਾਸੇ ਅਨੁਸਾਰ ਚਿੱਟੇ ਦੀ ਸਪਲਾਇਰ ਨਿਕਲੀ ਅਤੇ ਕੁੱਝ ਦਿਨ ਪਹਿਲਾਂ ਨਸ਼ੇ ਦੀ ਓੁਵਰਡੋਜ਼ ਨਾਲ ਨੇੜਲੇ ਪਿੰਡ ਦਾ ਨੌਜਵਾਨ ਕੁਲਦੀਪ ਸਿੰਘ ਲਾਡੀ ਜਿਸਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮਾਛੀਵਾੜਾ ਵਿਖੇ ਬੱਚਿਆ ਦੀ ਕਬਰਿਸਤਾਨ ਵਿੱਚ ਮ੍ਰਿਤਕ ਮਿਲਿਆ ਸੀ, ਜਿਸਤੇ ਪੁਲਸ ਨੇ ਨਾ-ਮਾਲੂਮ 4-5 ਵਿਅਕਤੀਆਂ ਅਤੇ 2-3 ਔਰਤਾਂ ਖ਼ਲਾਫ਼ ਮਾਮਲਾ ਦਰਜ ਕੀਤਾ ਸੀ।

Advertisements

ਨੌਜਵਾਨ ਦੀ ਮੌਤ ਤੋ ਬਾਅਦ ਪੁਲਸ ਵੱਲੋ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਲਾਡੀ ਉਸਦੇ ਨੇੜਲੇ ਹੀ ਪਿੰਡ ਰਹੀਮਾਬਾਦ ਖੁਰਦ ਦੀ ਨਿਵਾਸੀ ਪਰਮਜੀਤ ਤੋ ਨਸ਼ਾ ਲੈ ਕੇ ਆਇਆ ਸੀ। ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਓਵਰਡੋਜ਼ ਨਾਲ ਮਰੇ ਨੌਜਵਾਨ ਦੇ ਮਾਮਲੇ ਵਿੱਚ ਹੋਰ ਵੀ ਕਈ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਾਵਾਂ ਦੇ ਖੁਲਾਸੇ ਕੀਤੇ ਜਾਣਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਮੈਡੀਕਲ ਸਟੋਰ ਨਸ਼ੇੜੀਆਂ ਨੂੰ ਟੀਕੇ ਵੇਚਦਾ ਹੈ, ਉਸਦੀ ਪਹਿਚਾਣ ਕਰ ਲਈ ਹੈ, ਜਿਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here