ਮਿਸ਼ਨ ਸੁਨਹਿਰੀ ਸ਼ੁਰੂਆਤ: ਬੀਪੀਓ ਸੈਕਟਰ ਦੀ ਨੌਕਰੀ ਲਈ ਚਾਹਵਾਨ ਪ੍ਰਾਰਥੀਆਂ ਦੀ ਟੇ੍ਨਿੰਗ ਦੀ ਕੀਤੀ ਗਈ ਸ਼ੁਰੂਆਤ: ਰੋਜਗਾਰ ਅਫਸਰ

ਪਠਾਨਕੋਟ (ਦ ਸਟੈਲਰ ਨਿਊਜ਼): ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਸਰਕਾਰ ਦੁਆਰਾ ’’ਮਿਸ਼ਨ ਸੁਨਿਹਰੀ ਸ਼ੁਰੂਆਤ’’ ਦੇ ਤਹਿਤ ਬੀ.ਪੀ.ਓ ਸੈਕਟਰ ਵਿੱਚ ਲਗਭਗ 1000 ਜਾਬਸੀਕਰ ਭਰਤੀ ਕਰਨ ਦਾ ਟੀਚਾ ਲਿਆ ਗਿਆ ਹੈ। ਇਸ ਮੋਕੇ ਤੇ ਰੋਜਗਾਰ ਅਫਸਰ,ਰਮਨ ਨੇ ਦੱਸਿਆ ਕਿ ’ਮਿਸ਼ਨ ਸੁਨਹਿਰੀ ਸ਼ੁਰੂਆਤ’ ਦੇ ਤਹਿਤ ਬੀ.ਪੀ.ਓ ਸੈਕਟਰ ਵਿਚ ਆਪਣਾ ਕੈਰੀਅਰ ਬਣਾਉਣ ਦੇ ਚਾਹਵਾਨ ਪ੍ਰਾਰਥੀਆਂ ਨੂੰ 10 ਦਿਨ ਦੀ ਟੇ੍ਰਨਿੰਗ ਦਿੱਤੀ ਜਾਵੇਗੀ ਅਤੇ ਜਿਲ੍ਹਾ ਪਠਾਨਕੋਟ ਵਲੋਂ ਅੱਜ ਮਿਤੀ 01.08.2022 ਨੂੰ ਚਾਹਵਾਨ ਪ੍ਰਾਰਥੀਆਂ ਦੇ ਪਹਿਲੇ ਬੈਚ ਦੀ ਟੇ੍ਰਨਿੰਗ ਸ਼ੁਰੂ ਕਰ ਦਿੱਤੀ ਗਈ ਹੈ।

Advertisements

ਇਸ ਟੇ੍ਰਨਿੰਗ ਵਿਚ ਕੁੱਲ 30 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਸਾਫਟ ਸਕਿੱਲ ਟੇ੍ਰਨਰ ਵਰੁਣ ਪੁਰੀ ਵਲੋਂ ਸਮੂਹ ਪ੍ਰਾਰਥੀਆ ਨੂੰ ਟੇ੍ਰਨਿੰਗ ਦਿੱਤੀ ਗਈ।ਜਿਸ ਵਿੱਚ ਉਨ੍ਹਾਂ ਨੇ ਪ੍ਰਾਰਥੀਆਂ ਨੂੰ ਉਨ੍ਹਾਂ ਦੀ ਸੈਲਫ ਇੰਟਰੋਡਕਸ਼ਨ ਅਤੇ ਵਿਅਕਤੀਗਤ ਡਿਵੈਲਪਮੈਂਟ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਾਰਥੀਆਂ ਨੂੰ ਮੋਟੀਵੇਟ ਕੀਤਾ । ਇਸ 10 ਦਿਨਾਂ ਦੀ ਚੱਲਣ ਵਾਲੀ ਟੇ੍ਰਨਿੰਗ ਉਪਰੰਤ ਇਨ੍ਹਾਂ ਪ੍ਰਾਰਥੀਆਂ ਦੀ ਬੀ.ਪੀ.ਓ ਟ੍ਰਾਈਸਿਟੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੁਲਾ ਵਿੱਚ ਪਲੇਸਮੈਂਟ ਕਰਵਾਈ ਜਾਵੇਗੀ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here