ਪਟਿਆਲਾ ਵਿੱਚ ਅੰਡਰ ਟ੍ਰੇਨਿੰਗ ਕਮਾਂਡੋ ਦੀ ਗੋਲੀ ਲੱਗਣ ਨਾਲ ਹੋਈ ਮੌਤ


ਪਟਿਆਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪਟਿਆਲਾ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਵਿੱਚ ਮਨਜੋਤ ਸਿੰਘ ਨਾਂ ਦੇ ਅੰਡਰ ਟ੍ਰੇਨਿੰਗ ਕਮਾਂਡੋ ਦੀ ਸ਼ਨੀਵਾਰ ਨੂੰ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਮਨਜੋਤ ਸਿੰਘ ਨੂੰ ਆਪਣੇ ਪਿਤਾ ਜੋ ਕਿ ਅੰਮ੍ਰਿਤਸਰ ਵਿੱਚ ਏ. ਐੱਸ. ਆਈ ਸਨ, ਉਨ੍ਹਾਂ ਦੀ ਥਾਂ ਤੇ ਨੌਕਰੀ ਮਿਲੀ ਸੀ ਅਤੇ ਉਸਨੇ ਸਾਲ 2020 ਵਿੱਚ ਨੌਕਰੀ ਜੁਆਇਨ ਕੀਤੀ ਸੀ।

Advertisements

ਮਨਜੋਤ ਸਿੰਘ ਦੀ ਮੌਤ ਠੋਡੀ ਵਿੱਚ ਗੋਲ਼ੀ ਲੱਗਣ ਨਾਲ ਹੋਈ ਹੈ। ਗੋਲੀ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀ ਲੱਗ ਸਕਿਆ ਹੈ। ਪੁਲਸ ਨੇ ਹਰਸਿਮਰਨਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਸੀ।

LEAVE A REPLY

Please enter your comment!
Please enter your name here