ਬਠਿੰਡਾ ਦੇ ਵਪਾਰੀ ਤੋਂ 1 ਕਰੋੜ ਦੀ ਹੋਈ ਲੁੱਟ ਵਿੱਚੋਂ 75 ਲੱਖ ਬਰਾਮਦ, 2 ਕਾਂਸਟੇਬਲ ਗ੍ਰਿਫ਼ਤਾਰ, ਐਸਆਈ ਦੀ ਭਾਲ ਜਾਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਬਠਿੰਡਾ ਦੇ ਇੱਕ ਵਪਾਰੀ ਤੋਂ ਇੱਕ ਕਰੋੜ ਦੀ ਲੁੱਟ ਮਾਮਲੇ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਪੁਲਿਸ ਨੇ ਕਾਂਸਟੇਬਲ ਵਰਿੰਦਰ ਅਤੇ ਸੁਰੱਖਿਆ ਵਿੰਗ ਵਿੱਚ ਤਾਇਨਾਤ ਕਾਂਸਟੇਬਲ ਸ਼ਿਵਾ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸਬ-ਇੰਸਪੈਕਟਰ ਨਵੀਨ ਫੋਗਾਟ ਦੀ ਭਾਲ ਜਾਰੀ ਹੈ। ਮੁਲਜ਼ਮ ਐੱਸਆਈ ਨੇ ਇਮੀਗ੍ਰੇਸ਼ਨ ਕੰਪਨੀ ਦੇ ਸਰਵੇਸ਼ ਕੌਸ਼ਲ ਗਿੱਲ ਅਤੇ ਜਤਿੰਦਰ ਨਾਂ ਦੇ ਵਿਅਕਤੀ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

Advertisements

ਸ਼ਿਵ ਅਕਸਰ ਨਵੀਨ ਫੋਗਾਟ ਨਾਲ ਰਹਿੰਦਾ ਸੀ, ਜਦਕਿ ਵਰਿੰਦਰ ਸੈਕਟਰ-40 ਬੀਟ ਵਿੱਚ ਤਾਇਨਾਤ ਸੀ। ਜਦੋਂ ਬਠਿੰਡਾ ਤੋਂ ਕਾਰੋਬਾਰੀ ਚੰਡੀਗੜ ਦੇ ਸੈਕਟਰ-39 ਪਹੁੰਚਿਆ ਤਾਂ ਬੋਰਡ ਤੇ ਲੱਗੀ ਫੋਟੋ ਵਿੱਚ ਵਰਿੰਦਰ ਦੇ ਨਾਲ ਥਾਣੇ ਦੇ ਸਾਬਕਾ ਇੰਚਾਰਜ ਦੀ ਫੋਟੋ ਵੀ ਸੀ। ਜਿਹਨਾਂ ਨੂੰ ਦੇਖ ਕੇ ਉਸ ਨੇ ਮੁਲਜ਼ਮ ਨੂੰ ਪਹਿਚਾਣ ਲਿਆ ਅਤੇ ਥਾਣਾ ਇੰਚਾਰਜ ਨੂੰ ਦੱਸਿਆ ਕਿ ਇਹ ਉਹੀ ਕਾਂਸਟੇਬਲ ਹੈ ਜਿਸ ਨੇ ਐਸਆਈ ਨਾਲ ਮਿਲ ਕੇ ਉਸ ਨੂੰ ਡਰਾ ਧਮਕਾ ਕੇ ਇੱਕ ਕਰੋੜ ਰੁਪਏ ਲੁੱਟ ਲਏ ਸਨ।  

ਚੰਡੀਗੜ੍ਹ ਦੇ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਲੁੱਟੇ ਗਏ ਇੱਕ ਕਰੋੜ ਵਿੱਚੋਂ 75 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਐਸਆਈ ਨਵੀਨ ਫੋਗਾਟ ਅਤੇ ਉਸਦੇ ਸਾਥੀ ਪੁਲਿਸ ਮੁਲਾਜ਼ਮਾਂ ਨੇ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਤੋਂ 2000 ਰੁਪਏ ਦੇ ਨੋਟ ਬਦਲਣ ਦੇ ਨਾਂ ਤੇ ਇੱਕ ਕਰੋੜ ਲੁੱਟ ਲਏ ਸਨ। ਪੁਲਿਸ ਮੁਲਾਜ਼ਮ ਸੰਜੇ ਗੋਇਲ ਨੂੰ ਅਗਵਾ ਕਰਕੇ ਇਕ ਸੁਨਸਾਨ ਥਾਂ ਤੇ ਲੈ ਗਈ ਅਤੇ ਫਿਰ ਉਸਨੂੰ ਐਨਕਾਊਂਟਰ ਦਾ ਡਰਾਵਾ ਦੇ ਕੇ ਉਸ ਤੋਂ ਪੈਸੇ ਵਸੂਲ ਕੀਤੇ। ਮੁਲਜ਼ਮ ਐਸਆਈ ਨੂੰ ਬੀਤੇ ਦਿਨੀਂ ਹੀ ਬਲਾਤਕਾਰ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸਨੂੰ ਡਿਊਟੀ ਤੇ ਤਾਇਨਾਤ ਕੀਤਾ ਗਿਆ ਸੀ। ਹੁਣ ਫਿਰ ਉਸ ਨੂੰ ਲੁੱਟ ਦੇ ਮਾਮਲੇ ਵਿੱਚ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਭਾਲ ਜਾਰੀ ਹੈ।

LEAVE A REPLY

Please enter your comment!
Please enter your name here