Thursday, October 15, 2026
Home Chandigarh ਪਿਛਲੇ 5 ਸਾਲਾਂ ਦੇ ਅੰਕੜੇ ਆਏ ਸਾਹਮਣੇ, ਪੰਜਾਬ ਪੁਲਿਸ ਦੀ ਹਿਰਾਸਤ ਵਿੱਚ...

ਪਿਛਲੇ 5 ਸਾਲਾਂ ਦੇ ਅੰਕੜੇ ਆਏ ਸਾਹਮਣੇ, ਪੰਜਾਬ ਪੁਲਿਸ ਦੀ ਹਿਰਾਸਤ ਵਿੱਚ 31 ਲੋਕਾਂ ਦੀ ਮੌਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪੰਜਾਬ ਵਿੱਚ ਪਿਛਲੇ 5 ਸਾਲਾਂ 2018-19 ਤੋਂ 2022-23 ਦਰਮਿਆਨ ਪੰਜਾਬ ਪੁਲਸ ਦੀ ਹਿਰਾਸਤ ਵਿੱਚ 31 ਮੌਤਾਂ ਦਰਜ ਕੀਤੀਆ ਗਈਆਂ ਹਨ। ਸਾਲ 2022-23 ਦਰਮਿਆਨ ਪੁਲਸ ਦੀ ਹਿਰਾਸਤ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਸੀ, ਜਿਸ ਦੌਰਾਨ 10 ਮੌਤਾਂ ਹੋਈਆਂ। ਇਸਤੋਂ ਇਲਾਵਾਂ 2018-19 ਵਿੱਚ 5, 2019-20 ਵਿੱਚ 6, 2020-21 ਵਿੱਚ 2 ਅਤੇ 2021-22 ਵਿੱਚ 8 ਮੌਤਾਂ ਹੋਈਆਂ।

Advertisements

ਚੰਡੀਗੜ੍ਹ ਵਿੱਚ ਪਿਛਲੇ 5 ਸਾਲਾਂ ਦੌਰਾਨ ਪੁਲਸ ਹਿਰਾਸਤ ਵਿੱਚ ਇੱਕ ਵੀ ਮੌਤ ਨਹੀਂ ਹੋਈ। ਸੰਸਦ ਵਿੱਚ ਚੱਲ ਰਹੇ ਮਾਨਸੂਨ ਇਜਲਾਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿਚ ਦੱਸਿਆ ਕਿ ਦੇਸ਼ ਭਰ ਵਿੱਚ ਪਿਛਲੇ 5 ਸਾਲਾਂ ਦੌਰਾਨ ਪੁਲਸ ਹਿਰਾਸਤ ਵਿੱਚ ਕੁੱਲ 687 ਲੋਕਾਂ ਦੀ ਜਾਨ ਚੱਲੀ ਗਈ।

ਅੰਕੜਿਆਂ ਮੁਤਾਬਕ ਇਸ ਦੌਰਾਨ ਪੁਲਸ ਹਿਰਾਸਤ ਵਿੱਚ ਸਭ ਤੋਂ ਵੱਧ 81 ਮੌਤਾਂ ਗੁਜਰਾਤ ਵਿੱਚ ਦਰਜ ਕੀਤੀਆ ਗਈਆਂ। ਇਸਤੋਂ ਬਾਅਦ ਮਹਾਰਾਸ਼ਟਰ ਵਿੱਚ 80, ਮੱਧ ਪ੍ਰਦੇਸ਼ ਵਿੱਚ 50, ਬਿਹਾਰ ਵਿੱਚ 47 ਅਤੇ ਉੱਤਰ ਪ੍ਰਦੇਸ਼ ਵਿੱਚ 41 ਮੌਤਾਂ ਦਰਜ ਕੀਤੀਆਂ ਗਈਆਂ।

LEAVE A REPLY

Please enter your comment!
Please enter your name here