Tuesday, October 13, 2026
Home Chandigarh ਮੋਹਾਲੀ ਵਿੱਚ ਪ੍ਰਾਇਵੇਟ ਕਾਲਜ ਦੇ ਐੱਮਡੀ ਨੇ ਅਧਿਆਪਕ ਦੇ ਪਿਤਾ ਦੀ ਕੀਤੀ...

ਮੋਹਾਲੀ ਵਿੱਚ ਪ੍ਰਾਇਵੇਟ ਕਾਲਜ ਦੇ ਐੱਮਡੀ ਨੇ ਅਧਿਆਪਕ ਦੇ ਪਿਤਾ ਦੀ ਕੀਤੀ ਕੁੱਟਮਾਰ

ਮੋਹਾਲੀ (ਦ ਸਟੈਲਰ ਨਿਊਜ਼), ਪੰਕਜ। ਮੋਹਾਲੀ ਜ਼ਿਲ੍ਹੇ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਾਇਵੇਟ ਕਾਲਜ ਦੇ ਐੱਮ.ਡੀ ਅਤੇ ਅਧਿਆਪਕ ਦੇ ਪਿਤਾ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਲਜ ਵਿੱਚ ਕੰਮ ਕਰਦੀ ਅਧਿਆਪਕਾ ਜਿਸਦੀ ਪਹਿਚਾਣ ਸੋਨਾਲੀ ਵਜੋਂ ਹੋਈ ਹੈ।

Advertisements

ਜਾਣਕਾਰੀ ਮੁਤਾਬਕ ਸੋਨਾਲੀ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸਤੋਂ ਬਾਅਦ ਉਸਨੇ ਕਾਲਜ ਦੇ ਐੱਮਡੀ ਤੋਂ ਤਜ਼ਰਬੇ ਦਾ ਸਰਟੀਫਿਕੇਟ ਮੰਗਿਆ ਤਾਂ ਐੱਮਡੀ ਨੇ ਸਰਟੀਫਿਕੇਟ ਦੇਣ ਤੋ ਇਨਕਾਰ ਕਰ ਉਸਦੇ ਪਿਤਾ ਦੀ ਸ਼ਰੇਆਮ ਡੰਡੇ ਨਾਲ ਕੁੱਟਮਾਰ ਕੀਤੀ।

ਇਸ ਖਿਲਾਫ ਸੋਨਾਲੀ ਨੇ ਐੱਮਡੀ ਸੁੰਦਰਲਾਲ ਖਿਲਾਫ ਸੋਹਾਣਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਅਤੇ ਸਬੂਤ ਵਿੱਚ ਉਸਦੇ ਪਿਤਾ ਦੀ ਲਾਠੀਆਂ ਨਾਲ ਕੁੱਟਮਾਰ ਦੀ ਸੀਸੀਟੀਵੀ ਫੁਟੇਜ ਵੀ ਦਿਖਾਈ। ਪੁਲਸ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here