Tuesday, October 13, 2026
Home Latest ਲੁਧਿਆਣਾ ਵਿੱਚ ਵਿਅਕਤੀ ਦਾ ਕਤਲ ਕਰਨ ਵਾਲੇ 7 ਦੋਸ਼ੀ ਗ੍ਰਿਫ਼ਤਾਰ, 2 ਦੀ...

ਲੁਧਿਆਣਾ ਵਿੱਚ ਵਿਅਕਤੀ ਦਾ ਕਤਲ ਕਰਨ ਵਾਲੇ 7 ਦੋਸ਼ੀ ਗ੍ਰਿਫ਼ਤਾਰ, 2 ਦੀ ਭਾਲ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਪੰਜਾਬ ਦੇ ਜ਼ਿਲਾ ਲੁਧਿਆਣਾ ਵਿੱਚ ਲੇਬਰ ਕੁਆਟਰ ਵਿੱਚ ਦਾਖਲ ਹੋਏ ਸ਼ੱਕੀ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 2 ਦੋਸ਼ੀ ਫਿਲਹਾਲ ਫਰਾਰ ਹਨ। ਕੁੱਝ ਦਿਨ ਪਹਿਲਾਂ ਕੁੱਝ ਲੋਕਾਂ ਨੇ ਇੱਕ ਵਿਅਕਤੀ ਨੂੰ ਕੁੱਟ ਕੇ ਮਾਰ ਦਿੱਤਾ ਸੀ।

Advertisements

ਵਿਅਕਤੀ ਨੂੰ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਕਪੜੇ ਵਿੱਚ ਲਪੇਟ ਕੇ ਜਗਰਾਓਂ ਦੇ ਪਿੰਡ ਕੋਠੇ ਖੰਜੂਰਾਂ ਨੇੜੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਿਅਕਤੀ ਦਾ ਕਤਲ 9 ਵਿਅਕਤੀਆਂ ਨੇ ਕੀਤਾ ਹੈ। ਇਨ੍ਹਾਂ ਵਿੱਚ 7 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ 2 ਫਰਾਰ ਮੁਲਜ਼ਮਾਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here