ਪੰਜਾਬ ਵਿੱਚ ਐਂਬੂਲੈਂਸ ਸਟਾਫ਼ 4 ਅਗਸਤ ਤੋਂ ਕਰ ਸਕਦੇ ਹਨ ਹੜਤਾਲ, ਮਰੀਜ਼ਾਂ ਨੂੰ ਹੋ ਸਕਦੀ ਹੈ ਭਾਰੀ ਪਰੇਸ਼ਾਨੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪੰਕਜ। ਪੰਜਾਬ ਵਿੱਚ 108 ਐਂਬੂਲੈਂਸ ਸਟਾਫ਼ ਮੁੜ ਤੋਂ ਹੜਤਾਲ ਕਰਨ ਦੀ ਤਿਆਰੀ ਵਿੱਚ ਹੈ। ਐਬੂਲੈਂਸ ਸਟਾਫ਼ ਨੇ ਆਪਣੀ ਤਨਖ਼ਾਹ ਵਧਾਉਣ ਅਤੇ ਆਪਣੀਆ ਹੋਰ ਮੰਗਾਂ ਨੂੰ ਲੈ ਕੇ ਜਨਵਰੀ ਮਹੀਨੇ ਦੌਰਾਨ ਲਾਡੋਵਾਲ ਟੋਲ ਪਲਾਜ਼ਾ ਤੇ ਧਰਨਾ ਲਗਾਇਆ ਸੀ।

Advertisements

ਇਸ ਤੋ ਬਾਅਦ ਸਿਹਤ ਮੰਤਰੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਅਤੇ ਤਨਖਾਹ ਵਿੱਚ 5000 ਰੁਪਏ ਵਾਧਾ ਸਮੇਤ ਕੰਪਨੀ iਖ਼ਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ, ਪਰ ਸਰਕਾਰ ਅਤੇ ਕੰਪਨੀ ਵੱਲੋ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਹੁਣ ਤੱਕ ਨਹੀਂ ਦਿੱਤੀ ਗਈ।

ਐਬੂਲੈਂਸ ਚਾਲਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆ ਤਾਂ ਉਹ 4 ਅਗਸਤ ਤੋਂ ਐਂਬੂਲੈਸ ਸੇਵਾਵਾਂ ਬੰਦ ਕਰ ਦੇਣਗੇ।

LEAVE A REPLY

Please enter your comment!
Please enter your name here