
ਝਾਰਖੰਡ (ਦ ਸਟੈਲਰ ਨਿਊਜ਼), ਪਲਕ। ਝਾਰਖੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ 66 ਦੁਕਾਨਾਂ ਦੇ ਤਾਲੇ ਤੋੜ ਕੇ ਟਮਾਟਰ ਅਤੇ ਅਦਰਕ ਚੋਰੀ ਕਰ ਲਏ। ਇਸ ਦੇ ਨਾਲ ਹੀ ਚੋਰ 2 ਲੱਖ ਰੁਪਏ ਦੀ ਕੀਮਤ ਦੇ ਇਲੈਕਟ੍ਰਾਨਿਕ ਕੰਡੇ ਵੀ ਚੋਰੀ ਕਰਕੇ ਲੈ ਗਏ ਹਨ। ਚੋਰ ਦੁਕਾਨਾਂ ਵਿੱਚੋਂ ਕਰੀਬ 50 ਕਿੱਲੋਂ ਟਮਾਟਰ, 10 ਕਿੱਲੋ ਅਦਰਕ ਅਤੇ ਹੋਰ ਸਬਜ਼ੀਆਂ ਦੀ ਵੀ ਚੋਰੀ ਕਰਕੇ ਫਰਾਰ ਹੋ ਗਏ।

ਚੋਰੀ ਦੀ ਘਟਨਾ ਤੋਂ ਬਾਅਦ ਦੁਕਾਨਦਾਰ ਭੜਕ ਗਏ ਅਤੇ ਉਨ੍ਹਾਂ ਮੰਡੀ ਬੰਦ ਕਰਨ ਦਾ ਐਲਾਨ ਕੀਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ। ਪੁਲਿਸ ਨੇ ਦੁਕਾਨਦਾਰਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਜਾਰੀ ਹੈ।












