Sunday, October 18, 2026
Home Latest ਲੈਦਰ ਫੈਕਟਰੀ ਵਿੱਚ ਅੱਗ ਲੱਗਣ ਨਾਲ ਹੋਇਆ ਲੱਖਾਂ ਦਾ ਨੁਕਸਾਨ, ਫਾਇਰ ਬ੍ਰਿਗੇਡ...

ਲੈਦਰ ਫੈਕਟਰੀ ਵਿੱਚ ਅੱਗ ਲੱਗਣ ਨਾਲ ਹੋਇਆ ਲੱਖਾਂ ਦਾ ਨੁਕਸਾਨ, ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਪਾਇਆ ਕਾਬੂ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਜਲੰਧਰ ਦੇ ਲੈਦਰ ਕੰਪਲੈਕਸ ਵਿੱਚ ਇੱਕ ਫੈਕਟਰੀ ਵਿੱਚ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਫੈਕਟਰੀ ਵਿੱਚ ਇੱਕ ਵਿਅਕਤੀ ਮੌਜੂਦ ਸੀ, ਜਿਸਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ਕਿਲ ਨਾਲ ਬਾਹਰ ਕੱਢਿਆ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਸਨ।

Advertisements

ਮੌਕੇ ਤੇ ਪਹੁੰਚ ਤੇ ਲੀਡ ਫਾਇਰ ਮੈਨ ਰਜਿੰਦਰ ਸਹੋਤਾ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ 12 ਵਜੇ ਦੇ ਕਰੀਬ ਮਿਲੀ ਤਾਂ ਲੈਦਰ ਕੰਪਲੈਕਸ ਵਿੱਚ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਅਤੇ ਫੈਕਟਰੀ ਵਿੱਚ ਫਸੇ ਵਿਅਕਤੀ ਦੀ ਜਾਨ ਬਚਾ ਲਈ ਗਈ। ਰਜਿੰਦਰ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY

Please enter your comment!
Please enter your name here