ਮੁੱਲਾਂਪੁਰ ਵਿੱਚ ਕੈਬ ਡਰਾਇਵਰ ਦੇ ਕਤਲ ਤੋਂ ਬਾਅਦ ਇੱਕ ਹੋਰ ਕਤਲ, ਮੁਲਜ਼ਮਾਂ ਦੀ ਭਾਲ ਜਾਰੀ

ਨਵਾਂਗਰਾਓਂ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੁੱਲਾਂਪੁਰ ਵਿਖੇ ਅਜੇ ਪੁਲਿਸ ਨੇ ਕੈਬ ਡਰਾਇਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਹੀ ਨਹੀ ਸਕੀ ਸੀ ਕਿ ਉੱਥੇ ਹੀ ਸਿਸਵਾਂ ਡੈਮ ਕੋਲ ਬਲੈਕ ਕਲੱਬ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੰਜੇ ਵਜੋਂ ਹੋਈ ਹੈ। ਜਿਸਦੀ ਉਮਰ 46 ਸਾਲ ਸੀ ਅਤੇ ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਕੁਨਿਹਾਰ ਦਾ ਰਹਿਣ ਵਾਲਾ ਸੀ।

Advertisements

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਬਲੈਕ ਹੋਲ ਕਲੱਬ ਐਂਡ ਕੈਫ਼ੈ ਵਿੱਚ ਸੰਜੇ ਅਤੇ ਮਨੀਸ਼ ਡਿਊਟੀ ਕਰ ਰਹੇ ਸਨ ਅਤੇ ਉਨ੍ਹਾਂ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਅਚਾਨਕ ਉਨ੍ਹਾਂ ਦੋਵਾਂ ਵਿੱਚ ਕਿਸੇ ਗੱਲ ਤੋਂ ਝਗੜ੍ਹਾ ਹੋ ਗਿਆ। ਇਸ ਤੋ ਬਾਅਦ ਮਨੀਸ਼ ਨੇ ਸੰਜੇ ਦੀ ਧੋਣ ਅਤੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬਲੈਕ ਹੋਲ ਕਲੱਬ ਐਂਡ ਕੈਫ਼ੇ ਦੀ ਛੱਤ ਤੇ ਛੱਡ ਕੇ ਫ਼ਰਾਰ ਹੋ ਗਿਆ।

ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਖਰੜ ਵਿੱਚ ਰੱਖਵਾ ਦਿੱੱਤਾ ਹੈ।ਪੁਲਿਸ ਦੇ ਮੁਤਾਬਕ ਲਾਸ਼ ਦੋ ਦਿਨ ਪੁਰਾਣੀ ਲੱਗ ਰਹੀ ਹੈ। ਪੁਲਸ ਨੇ ਕਤਲ ਦਾ ਮਾਮਲਾ ਦਰਜ਼ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here