Tuesday, October 27, 2026
Home Latest ਜਲੰਧਰ ‘ਚ ਗੀਤਾ ਮੰਦਰ ਦੇ ਪੁਜਾਰੀ ਕੋਲੋਂ ਲੁਟੇਰਿਆਂ ਨੇ ਲੁੱਟੀ 15 ਹਜ਼ਾਰ...

ਜਲੰਧਰ ‘ਚ ਗੀਤਾ ਮੰਦਰ ਦੇ ਪੁਜਾਰੀ ਕੋਲੋਂ ਲੁਟੇਰਿਆਂ ਨੇ ਲੁੱਟੀ 15 ਹਜ਼ਾਰ ਦੀ ਨਕਦੀ ਅਤੇ ਸੋਨੇ ਦੀ ਮੁੰਦਰੀ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਜਲੰਧਰ ਦੇ ਮਸ਼ਹੂਰ ਗੀਤਾ ਮੰਦਰ ਦੇ ਪੁਜਾਰੀ ਕੋਲੋਂ ਦੇਰ ਰਾਤ ਲੁਟੇਰਿਆਂ ਨੇ 15 ਹਜ਼ਾਰ ਦੀ ਨਕਦੀ ਅਤੇ ਹੱਥ ਵਿੱਚ ਪਾਈ ਸੋਨੇ ਦੀ ਮੁੰਦਰੀ ਲੁੱਟ ਲਈ। ਪੰਡਿਤ ਸੋਮਨਾਥ ਆਪਣੀ ਨੂੰਹ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਸਕੂਟਰੀ ਤੇ ਵਾਪਸ ਆ ਰਿਹਾ ਸੀ। ਪੰਡਿਤ ਸੋਮਨਾਥ ਦੀ ਨੂੰਹ ਅਤੇ ਪੁੱਤਰ ਨੇ ਦੱਸਿਆ ਕਿ ਚੀਮਾ ਚੌਂਕ ਤੋਂ ਇਕ ਕਾਰ ਨੇ ਉਨ੍ਹਾਂ ਦਾ ਪਿੱਛਾ ਕੀਤਾ। ਕਾਰ ਵਿੱਚ ਇੱਕ ਔਰਤ ਸਮੇਤ ਤਿੰਨ ਲੋਕ ਸਵਾਰ ਸਨ। ਜਦੋਂ ਰਾਸਤਾ ਪੁੱਛਣ ਦੇ ਬਹਾਨੇ ਉਨ੍ਹਾਂ ਨੇ ਰੋਕਿਆ ਤਾਂ ਕਾਰ ਵਿੱਚ ਬੈਠੇ ਨੌਜਵਾਨ ਨੇ ਪੰਡਿਤ ਦੇ ਸਿਰ ਤੇ ਤਲਵਾਰ ਨਾਲ ਵਾਰ ਕਰਨ ਲਈ ਕਿਹਾ।

Advertisements

ਪੰਡਿਤ ਸੋਮਨਾਥ ਨੇ ਦੱਸਿਆ ਕਿ ਲੁਟੇਰੇ ਨਸ਼ੇ ਵਿੱਚ ਸਨ ਅਤੇ ਉਨ੍ਹਾਂ ਕੋਲੋ ਹਥਿਆਰ ਵੀ ਸਨ। ਪੰਡਿਤ ਨੇ ਆਪਣੀ ਜੇਬ ਵਿੱਚੋਂ 15 ਹਜ਼ਾਰ ਰੁਪਏ ਅਤੇ ਹੱਥ ਵਿੱਚ ਪਾਈ ਅੰਗੂਠੀ ਦੇ ਦਿੱਤੀ। ਇਸੇ ਦੌਰਾਨ ਪਿੱਛੋਂ ਆ ਰਹੀ ਉਸਦੇ ਪਰਿਵਾਰ ਦੀ ਕਾਰ ਦੀ ਲਾਈਟ ਪਈ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਲ਼ੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here