ਯੂਥ ਬੀਜੇਪੀ ਵਲੋਂ ਜਿਲ੍ਹੇ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਆਯੋਜਿਤ ਕੀਤਾ ਜਾਵੇਗਾ: ਸਨੀ ਬੈਂਸ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਯੂਥ ਬੀਜੇਪੀ ਵਲੋਂ ਜਿਲ੍ਹੇ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਸ਼ਾਨਦਾਰ ਰੂਪ ਨਾਲ ਆਯੋਜਿਤ ਕੀਤਾ ਜਾਵੇਗਾ। ਆਜ਼ਾਦੀ ਦੇ ਅਮ੍ਰਿਤਮਹਾ ਉਤਸਵ ਦੇ ਤਹਿਤ ਅਗਲੀ 9 ਅਗਸਤ ਤੋਂ 15 ਅਗਸਤ ਤੱਕ ਜਿਲ੍ਹੇ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਚੱਲੇਗਾ। ਇਸ ਸਬੰਧ ਵਿੱਚ ਯੂਥ ਬੀਜੇਪੀ ਪੰਜਾਬ ਇਕਾਈ ਦੀ ਇੱਕ ਬੈਠਕ ਮੰਗਲਵਾਰ ਨੂੰ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੋਹੜਾ ਦੀ ਅਗਵਾਈ ਵਿੱਚ ਹੋਈ। ਇਸ ਬੈਠਕ ਵਿੱਚ ਸੂਬਾ ਜਰਨਲ ਸਕੱਤਰ ਆਬਾਸ ਸ਼ਾਕਿਰ,ਸੂਬਾ ਸਕੱਤਰ ਭਰਤ ਮਹਾਜਨ, ਸੂਬਾ ਸਕੱਤਰ ਆਸ਼ੂ ਅੰਬਿਆ ਵੀ ਮੌਜੂਦ ਸਨ। ਇਸ ਬੈਠਕ ਵਿੱਚ ਭਾਗ ਲੈਣ ਤੋਂ ਬਾਅਦ ਕਪੂਰਥਲਾ ਪਹੁੰਚੇ ਯੂਥ ਬੀਜੇਪੀ  ਜ਼ਿਲ੍ਹਾ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ ਨੇ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੋਹੜਾ ਨਾਲ ਹੋਈ ਮੁਲਾਕਾਤ ਬਾਰੇ ਬੋਲਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਯੂਥ ਬੀਜੇਪੀ ਦੀਆਂ ਗਤੀਵਿਧੀਆਂ ਤੋਂ ਸੂਬਾ ਪ੍ਰਧਾਨ ਨੂੰ ਜਾਣੂ ਕਰਵਾਇਆ। ਇਸ ਦੌਰਾਨ ਮੀਟਿੰਗ ਵਿੱਚ ਸੂਬਾ ਪ੍ਰਧਾਨ ਨੇ ਸੰਨੀ ਬੈਂਸ ਨੂੰ ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਨੂੰ ਸਫਲ ਬਣਾਉਣ ਲਈ ਜੋਰਸ਼ੋਰ ਨਾਲ ਜੁੱਟ ਜਾਣ ਲਈ ਕਿਹਾ।

Advertisements

ਬੈਠਕ ਤੋਂ ਵਾਪਿਸ ਆਉਣ ਤੋਂ ਬਾਅਦ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਯੂਥ ਦੇ ਜ਼ਿਲ੍ਹਾ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ ਨੇ ਦੱਸਿਆ ਕਿ ਜਨਤਾ ਨੂੰ ਰਾਸ਼ਟਰਭਗਤੀ ਨਾਲ ਜੋੜਣ ਲਈ ਯੂਥ ਬੀਜੇਪੀ ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਚਲਾਵੇਗੀ। ਆਜ਼ਾਦੀ ਦੇ ਅਮ੍ਰਿਤਮਹਾ ਉਤਸਵ ਨੂੰ ਯਾਦਗਾਰ ਬਣਾਉਣ  ਦੇ ਮਕਸਦ ਨਾਲ ਇਸ ਰਾਸ਼ਟਰੀ ਅਭਿਆਨ ਦੀ ਸ਼ੁਰੂਆਤ ਜਿਲ੍ਹੇ ਵਿੱਚ ਨੌਂ ਅਗਸਤ ਤੋਂ ਕੀਤੀ ਜਾਵੇਗੀ ਜੋ 30 ਅਗਸਤ ਤੱਕ ਚੱਲੇਗੀ। ਹਰ ਇੱਕ ਗ੍ਰਾਮ ਪੰਚਾਇਤਾਂ ਵਿੱਚ ਵੀਰ ਸੈਨਾਨੀਆਂਦੀ ਯਾਦ ਵਿੱਚ ਇੱਕ ਸਮਾਰਕ ਦਾ ਨਿਰਮਾਣ ਹੋਵੇਗਾ। ਇਸ ਵਿੱਚ ਖੇਤਰ ਦੇ ਸਾਰੇ ਵੀਰ ਸੈਨਾਨੀਆਂ ਦੇ ਨਾਮ ਦਰਜ ਕੀਤੇ ਜਾਣਗੇ।

ਇਸਦੇ ਨਾਲ ਹੀ ਇਸ ਅਭਿਆਨ ਦੇ ਤਹਿਤ ਹਰ ਇੱਕ ਪਿੰਡ ਦੀ ਮਿੱਟੀ ਨੂੰ ਇੱਕ ਨਮੂਨੇ ਦੇ ਤੌਰ ਤੇ ਇਕੱਠਾ ਕਰਕੇ ਅਮ੍ਰਿਤ ਕਲਸ਼ ਯਾਤਰਾ ਦੇ ਰੂਪ ਵਿੱਚ ਦਿੱਲੀ ਲਿਆਇਆ ਜਾਵੇਗਾ। ਇਸ ਦੌਰਾਨ ਹਰ ਇੱਕ ਪਿੰਡ ਵਿੱਚ ਆਪਣੇ ਪਿੰਡ ਦੀ ਮਿੱਟੀ ਨੂੰ ਹੱਥ ਵਿੱਚ ਲੈ ਕੇ ਇੱਕ ਸਹੁੰ ਵੀ ਦਵਾਈ ਜਾਵੇਗੀ, ਜੋ ਸਾਮੂਹਕ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਕੇ ਜਾਂ ਫਿਰ ਆਪਣੇ ਘਰਾਂ ਵਿੱਚ ਰਹਿਕੇ ਵੀ ਲਿਆ ਜਾ ਸਕਦਾ ਹੈ।ਸੰਨੀ ਬੈਂਸ ਨੇ ਦੱਸਿਆ ਕਿ ਅਗਸਤ ਦੇ ਅੰਤਮ ਹਫ਼ਤੇ ਵਿੱਚ ਦਿੱਲੀ ਵਿਖੇ ਇੱਕ ਪਰੋਗਰਾਮ ਆਯੋਜਿਤ ਹੋਵੇਗਾ, ਜਿਨੂੰ ਪ੍ਰਧਾਨਮੰਤਰੀ ਮੋਦੀ ਸੰਬੋਧਨ ਕਰਣਗੇ।ਹਰ ਇੱਕ ਬਲਾਕ ਤੋਂ ਪਿੰਡਾਂ ਦੀ ਮਿੱਟੀ ਨੂੰ ਲੈ ਕੇ ਇੱਕ ਅਮ੍ਰਿਤ ਕਲਸ਼ ਯਾਤਰਾ ਸ਼ੁਰੂ ਹੋਵੇਗੀ,ਜੋ 27 ਅਗਸਤ ਤੱਕ ਦਿੱਲੀ ਪੁੱਜੇਗੀ।

ਇਸਦੇ ਨਾਲ ਹਰ ਇੱਕ ਗ੍ਰਾਮ ਪੰਚਾਇਤ ਅਤੇ ਪਿੰਡਾਂ ਵਿੱਚ ਇੱਕ ਅਮ੍ਰਿਤ ਵਾਟਿਕਾ ਦਾ ਨਿਰਮਾਣ ਹੋਵੇਗਾ। ਜਿਸ ਵਿੱਚ 75 ਬੂਟੇ ਰੋਪੇ ਜਾਣਗੇ।ਪਿਛਲੇ ਸਾਲ ਦੇਸ਼ਭਰ ਵਿੱਚ ਸ਼ੁਰੂ ਕੀਤਾ ਹਰ ਘਰ ਤਿਰੰਗਾ ਅਭਿਆਨ ਵੀ ਜਾਰੀ ਰਹੇਗਾ,ਜੋ 13 ਤੋਂ 15 ਅਗਸਤ ਤੱਕ ਮਨਾਇਆ ਜਾਵੇਗਾ।ਦੱਸਣਯੋਗ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਨ ਦੀ ਬਾਤ ਪ੍ਰੋਗਰਾਮ ਦੇ ਜਰਿਏ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਨਾਲ ਜੁੜਣ।

LEAVE A REPLY

Please enter your comment!
Please enter your name here