ਭਾਰਤੀ ਮਿਆਰਾਂ ਦੇ ਨਿਰਮਾਣ ਅਤੇ ਖਪਤਕਾਰ ਮਾਮਲਿਆਂ ਬਾਰੇ ਹੋਇਆ ਵਿਸ਼ੇਸ਼ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮਾਜਿਕ ਵਿਕਾਸ ਕਾਰਜਾਂ ਵਿਚ ਯਤਨਸ਼ੀਲ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ,ਪੰਜਾਬ ਵਲੋਂ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ) ਦੇ ਸ਼ਾਖਾ ਦਫ਼ਤਰ ਚੰਡੀਗੜ੍ਹ ਦੇ ਸਹਿਯੋਗ ਨਾਲ ਬੀ.ਆਈ.ਐਸ ਗਤੀਵਿਧੀਆਂ ਬਾਰੇ ਜ਼ਿਲ੍ਹਾ ਪ੍ਰੀਸ਼ਦ ਮੀਟਿੰਗ ਹਾਲ ਹੁਸ਼ਿਆਰਪੁਰ ਵਿਖੇ ਭਾਰਤੀ ਮਿਆਰਾਂ ਦੇ ਨਿਰਮਾਣ,ਅਨੁਕੂਲਤਾ ਮੁਲਾਂਕਣ,ਪ੍ਰਯੋਗਸ਼ਾਲਾ ਟੈਸਟਿੰਗ, ਹਾਲਮਾਰਕਿੰਗ ਸਕੀਮ,ਖਪਤਕਾਰ ਮਾਮਲਿਆਂ ਦੀਆਂ ਗਤੀਵਿਧੀਆਂ ਦੇ ਪ੍ਰਚਾਰ, ਸਿਖਲਾਈ ਸੇਵਾਵਾਂ ਵਰਗੀਆਂ ਮਾਨਕੀਕਰਨ ਦੀਆਂ ਗਤੀਵਿਧੀਆਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

Advertisements

ਸਮਾਗਮ ਵਿਚ ਲੋਕਲ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ, ਚਿੰਤਕਾਂ, ਬੁੱਧੀਜੀਵੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦਿੱਲੀ ਤੋਂ ਵਿਸ਼ੇਸ਼ ਰੂਪ ਵਿਚ ਪੁੱਜੇ ਡਾਇਰੈਕਟਰ ਡਾ.ਸੰਦੀਪ ਮੀਨਾ, ਡਿਪਟੀ ਡਾਇਰੈਕਟਰ ਵਿਨੋਦ ਕਾਲੜਾ, ਜਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਸਹਾਇਕ ਜ਼ਿਲਾ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਨੂੰ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ।

ਬੀ.ਆਈ.ਐਸ ਬ੍ਰਾਂਚ ਦਫ਼ਤਰ ਚੰਡੀਗੜ੍ਹ ਦੇ ਸਹਾਇਕ ਨਿਰਦੇਸ਼ਕ ਹਿਮਾਂਸ਼ੂ ਕੁਮਾਰ ਅਤੇ ਸਟੈਂਡਰਡਜ਼ ਪ੍ਰਮੋਸ਼ਨ ਅਫਸਰ ਵਿਕਸਿਤ ਕੁਮਾਰ ਨੇ ਭਾਰਤੀ ਮਿਆਰਾਂ ਦੇ ਨਿਰਮਾਣ, ਅਨੁਕੂਲਤਾ ਮੁਲਾਂਕਣ, ਪ੍ਰਯੋਗਸ਼ਾਲਾ ਟੈਸਟਿੰਗ, ਹਾਲਮਾਰਕਿੰਗ ਸਕੀਮ, ਖਪਤਕਾਰ ਮਾਮਲਿਆਂ ਦੀਆਂ ਗਤੀਵਿਧੀਆਂ ਪ੍ਰਚਾਰ ਸੰਬੰਧੀ ਗਤੀਵਿਧੀਆਂ, ਸਿਖਲਾਈ ਸੇਵਾਵਾਂ ਵਰਗੀਆਂ ਮਾਨਕੀਕਰਨ, ਹਾਲਮਾਰਕਿੰਗ, ਆਈ.ਐਸ.ਆਈ ਮਾਰਕ ਉਤਪਾਦਾਂ ਬਾਰੇ ਪ੍ਰੋਜੈਕਟਰ ਜ਼ਰੀਏ ਹਾਜ਼ਰੀਨ ਨੂੰ ਜਾਗਰੂਕ ਕੀਤਾ ਅਤੇ ਮੌਕੇ ‘ਤੇ ਹੀ ਬੀ.ਆਈ.ਐਸ ਕੇਅਰ ਐਪ ਡਾਊਨਲੋਡ ਕਰਵਾ ਕੇ ਮੁਕੰਮਲ ਜਾਣਕਾਰੀ ਦਿੱਤੀ ਗਈ।

ਸਟੇਜ ਸਕੱਤਰ ਦੀ ਭੂਮਿਕਾ ਮਨੀਸ਼ ਕੁਮਾਰ ਨੇ ਬਾਖੂਬੀ ਨਿਭਾਈ। ਇਸ ਮੌਕੇ ਬ੍ਰਾਂਡ ਅੰਬੈਸਡਰ ਮਨੀ ਗੋਗੀਆ,ਸੰਜੀਵ ਕੁਮਾਰ, ਸੈਣੀ, ਅਸ਼ੋਕ ਕੁਮਾਰ ਸ਼ਰਮਾ, ਵਿਕਾਸ ਬੱਗਾ, ਗੀਤਾ ਰਾਣੀ ਪ੍ਰਧਾਨ ਦਾਮਿਨੀ ਫਾਊਂਡੇਸ਼ਨ  ਕੁੰਦਨ ਕੌਰ ਪ੍ਰਧਾਨ ਅਪਨਾ ਸੈਲਫ ਹੈਲਪ ਗਰੁੱਪ,ਯਾਦਵਿੰਦਰ ਸਿੰਘ, ਜਿਤੇਸ਼ ਕੁਮਾਰ, ਕੰਚਨ ਵਰਮਾ, ਰਿਸ਼ੀ ਵਸ਼ਿਸ਼ਟ,ਆਰਕੀਟੈਕਟ ਹਰਿੰਦਰ ਸਿੰਘ ,ਅਰੁਨ ਅਟਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here