ਤੇਜ਼ ਰਫਤਾਰ ਵਾਹਨ ਨੇ ਮਾਰੂਤੀ ਕਾਰ ਨੂੰ ਮਾਰੀ ਜੋਰਦਾਰ ਟੱਕਰ, 1 ਸਾਧੂ ਦੀ ਮੌਤ

ਖੰਨਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ।ਜਾਣਕਾਰੀ ਅਨੁਸਾਰ, ਪ੍ਰਿਸਟੀਨ ਮਾਲ ਨੇੜੇ ਇੱਕ ਤੇਜ਼ ਰਫਤਾਰ ਵਾਹਨ ਨੇ ਮਾਰੂਤੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਵਿੱਚ 5 ਸਾਧੂ ਸਵਾਰ ਹਨ ਜੋ ਪਟਿਆਲੇ ਤੋ ਲੁਧਿਆਣਾ ਜਾ ਰਹੇ ਸਨ।

Advertisements

ਉਹਨਾਂ 5 ਸਾਧੂਆਂ ਵਿੱਚੋ ਇੱਕ ਸਾਧੂ ਦੀ ਮੌਤ ਹੋ ਗਈ ਅਤੇ ਬਾਕੀ ਜ਼ਖਮੀ ਹੋ ਗਏ ਜਿਹਨਾਂ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ। ਮ੍ਰਿਤਕ ਸਾਧੂ ਦੀ ਪਹਿਚਾਣ ਰਾਮਾ ਗਿਰੀ ਵਾਸੀ ਪਟਿਆਲਾ ਵਜੋ ਹੋਈ ਹੈ।

ਰਾਹਗੀਰਾਂ ਨੇ ਉਹਨਾਂ ਨੂੰ ਕਾਰ ਵਿਚੋ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ। ਪੁਲਸ ਨੇ ਵਾਹਨ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here