ਚਿਪ ਵਾਲੇ ਮੀਟਰ ਲਗਾਉਣ, ਕੱਟੇ ਰਾਸ਼ਨ ਕਾਰਡ ਬਹਾਲ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਨੇ ਕੱਢਿਆ ਰੋਸ਼ ਮਾਰਚ

ਮੁਕੇਰੀਆਂ (ਦ ਸਟੈਲਰ ਨਿਊਜ਼): ਕਿਸਾਨ ਮਜਦੂਰ ਨਿਹੰਗ ਸਿੰਘ ਜਥੇਬੰਦੀਆਂ, ਅੰਬੇਦਕਰ ਮਿਸਨ ਪੰਜਾਬ, ਬਾਲਮੀਕ ਸਭਾਵਾਂ, ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ, ਅਤੇ ਲੋਕ  ਭਲਾਈ ਸੰਸਥਾਵਾਂ, ਨੇ ਭੰਗਾਲਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣ ਤੋ ਬਾਅਦ ਚਿੱਪ ਵਾਲੇ ਬਿਜਲੀ ਦੇ ਸਮਾਰਟ ਮੀਟਰਾਂ ਦੇ ਵਿਰੋਧ ਅਤੇ ਗਰੀਬਾਂ ਦੇ ਕੱਟੇ ਰਾਸ਼ਣ ਕਾਰਡ ਚਾਲੂ ਕਰਵਾਉਣ, ਹੜ੍ਹ ਦੇ ਲਪੇਟ ਵਿੱਚ ਆਏ ਲੋਕਾਂ ਨੂੰ ਮੁਆਵਜਾ ਦਿਵਾਉਣ, ਨਸੇ ਅਤੇ ਸਰਕਾਰੀ ਦਫਤਰਾ ਵਿੱਚ ਚੱਲ ਰਹੇ ਭਿ੍ਸਟਾਚਾਰ ਵਿਰੁੱਧ ਰੋਸ ਮਾਰਚ ਨਵਾਂ ਭੰਗਾਲਾ ਸਹਿਰ ਵਿੱਚ ਕੱਢਿਆ ਅਤੇ ਦਾਣਾ ਮੰਡੀ ਭੰਗਾਲਾ ਵਿਖੇ ਪਹੁੰਚਕੇ ਸਮਾਪਤ ਕੀਤਾ, ਪੰਜਾਬ ਦੀ ਭਗਵੰਤ ਮਾਨ, ਅਤੇ ਕੇਦਰ ਦੀ ਮੋਦੀ ਸਰਕਾਰ ਵਿਰੁੱਧ ਰੋਸ ਮਾਰਚ ਦੀ ਅਗਵਾਈ, ਜਥੇਦਾਰ ਬਾਬਾ ਗੁਰਦੇਵ ਸਿੰਘ ਚੱਕ ਕਾਸਮ ਦਸੂਹਾ, ਪ੍ਧਾਨ ਬਲਕਾਰ ਸਿੰਘ ਮੱਲੀ, ਜਨਰਲ ਸਕੱਤਰ ਉਕਾਰ ਸਿੰਘ ਪੁਰਾਣਾ ਭੰਗਾਲਾ, ਪ੍ਧਾਨ ਉਕਾਰ ਸਿੰਘ ਧਾਮੀ, ਮਿਸਨ ਪੰਜਾਬ ਮੁਖੀ ਕਮਲ ਖੋਸਲਾ, ਆਗੂ ਮਨਜੀਤ ਸਿੰਘ ਦੇਹਲਾ ਮੁਕੇਰੀਆਂ ,ਪ੍ਧਾਨ ਬਾਲਮੀਕ ਸਭਾ ਰਮੇਸ਼ ਲਾਲ ਭੰਗਾਲਾਂ ਨੇ ਕੀਤੀ।  

Advertisements

ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੇ ਇਸਾਰੇ ਤੇ ਪੰਜਾਬ ਪੁਲਿਸ ਵਲੋ ਸੰਗਰੂਰ ਦੇ ਲੋਗੋਵਾਲ ਵਿਖੇ ਕਿਸਾਨਾਂ ਉੱਤੇ ਕੀਤੇ ਲਾਠੀਚਾਰਜ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ, ਭਗਵੰਤ ਮਾਨ ਅਤੇ ਕੇਦਰ ਸਰਕਾਰ ਵਿਰੁੱਧ ਡਟਕੇ ਨਾਅਰੇਬਾਜ਼ੀ ਕੀਤੀ, ਅਤੇ ਸਾਡਾ ਸਹੀਦ ਕਿਸਾਨ ਪ੍ਰੀਤਮ ਸਿੰਘ ਲੋਗੋਵਾਲ ਅਮਰ ਰਹੇ ਦੇ ਉੱਚੀ ਅਵਾਜ਼ ਵਿੱਚ ਨਾਅਰੇਬਾਜ਼ੀ ਕੀਤੀ, ਹੜ ਪੀੜਤਾ ਨੂੰ ਮੁਆਵਜਾ ਜਲਦੀ ਦੇਣ ਉਨਾਂ ਦੇ ਮੁੜ ਵਸੇਵੇ ਦਾ ਪ੍ਬੰਧ ਕਰਨ ਦੀ ਸਰਕਾਰਾ ਨੂੰ ਹਦਾਇਤ ਕੀਤੀ, ਗਰੀਬਾਂ ਦੇ ਕੱਟੇ ਰਾਸਣ ਕਾਰਡ ਦੁਬਾਰਾ ਬਣਾਉਣ ਦੀ ਗੱਲ ਕੀਤੀ, ਸਰਕਾਰੀ ਦਫਤਰਾ ਵਿੱਚੋ ਭਿ੍ਸ਼ਟਾਚਾਰ ਖਤਮ ਕਰਨ ਦੀ ਗੱਲ ਕਰਨ ਦੀ ਗੱਲ ਕੀਤੀ, ਕਿਸਾਨ ਆਗੂਆਂ ਨੇ ਕਿਹਾ ਅਸੀਂ ਟੌਲ ਪਲਾਜਾ ਹਰਸਾਮਾਨਸਰ ਫਰੀ ਕਰਵਾਉਣਾ ਸੀ, ਪਰ ਬੀਤੇ ਸਮੇਂ ਕਿਸਾਨ ਅੰਦੋਲਨ ਸਮੇਂ ਜਿਸ ਤਰ੍ਹਾਂ ਮੋਦੀ ਨੇ ਲੋਕ ਸੰਘਰਸ਼ ਸਾਹਮਣੇ ਗੋਡੇ ਟੇਕਦਿਆ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲਏ ਸਨ।  

ਇਸੇ ਤਰ੍ਹਾਂ ਪੰਜਾਬ ਦੀਆਂ ਸੜਕਾ ਤੇ ਉਤਰਕੇ ਸੰਘਰਸ਼ ਕਰ ਰਹੇ ਕਿਸਾਨ ਮਜਦੂਰਾ ਅੱਗੇ ਗੋਡੇ ਟੇਕਦਿਆ ਭਗਵੰਤ ਮਾਨ ਸਰਕਾਰ ਨੇ, ਸਹੀਦ ਪ੍ਰੀਤਮ ਸਿੰਘ ਦੇ ਪਰਿਵਾਰ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਮੁਆਵਜਾ, ਹੜ ਪੀਤਤਾ ਦੇ ਮੁੜ ਵਸੇਵੇ ਦੇ ਪ੍ਬੰਧ ਸਮੇਤ ਸਾਰੀਆਂ ਮੰਗਾ ਨੂੰ ਮੰਨ ਲਿਆ ਗਿਆ, ਅਤੇ ਕਿਸਾਨਾਂ ਨੇ ਲੌਗੋਂਵਾਲ ਸਮੇਤ ਸਾਰੇ ਮੋਰਚਿਆਂ ਨੂੰ ਬੀਤੀ ਰਾਤ ਟੋਲ ਪਲਾਜਿਆ ਅਤੇ ਲੋਗੋਵਾਲ ਥਾਣੇ ਅੱਗਿਓ ਹਟਾ ਲਿਆ, ਜਿਸਨੂੰ ਕਿਸਾਨ ਮਜਦੂਰਾ ਦੇ ਸੰਘਰਸ਼ ਦੀ ਵੱਰਿਹਾਂ੍ਰਾਪਤੀ ਮੰਨਿਆ ਜਾਅ ਰਿਹਾ ਹੈ, ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਸਮੇਂ ਤੋ ਭਗਵੰਤ ਮਾਨ ਸਰਕਾਰ ਨੂੰ ਸਬਕ ਲੈਣ ਦੀ ਲੋੜ ਹੈ, ਜੇਕਰ ਫਿਰ ਵੀ ਭਗਵੰਤ ਮਾਨ ਸਰਕਾਰ ਨੇ ਆਪਣਾ ਲੋਕਾਂ ਪ੍ਤੀ ਤਾਨਾਸ਼ਾਹੀ ਰਵੱਈਆ ਨਾ ਬਦਲਿਆ ਤਾਂ ਆਉਣ ਵਾਲਾ ਸਮਾਂ ਸਰਕਾਰ ਦੀਆਂ ਜੜਾ ਹਿਲਾ ਦੇਵਾਂਗਾ।  

ਇਸ ਸਮੇ ਸੈਕੜਿਆ ਦੀ ਗਿਣਤੀ ਵਿੱਚ ਕਿਸਾਨ ਮਜਦੂਰ, ਨਿਹੰਗ ਸਿੰਘ ਲੋਕ ਭਲਾਈ ਸੰਸਥਾਵਾਂ ਦੇ ਆਗੂ ਅਤੇ ਵਰਕਰ ਹਾਜਰ ਸਨ, ਨਾਨਕ ਸਿੰਘ, ਮਦਨ ਸਿੰਘ ਪੁਰਾਣਾ ਭੰਗਾਲਾ, ਨਰਿੰਦਰ ਸਿੰਘ ਮੱਖਣ ਸਿੰਘ ਨਾਹਰਪੁਰ, ਰਜਤ ਕੁਮਾਰ, ਦਿਲਬਾਗ ਸਿੰਘ ਸਰਦਾਰੂ ਲਾਲ, ਕੁਲਵਿੰਦਰ ਸਿੰਘ ਮੰਝਪੁਰ, ਕੁਲਵੰਤ ਸਿੰਘ ਛੰਨੀਨੰਦ ਸਿੰਘ, ਸੂਬੇਦਾਰ ਰਾਜਿੰਦਰ ਸਿੰਘ ਕੁੱਲੀਆਂ, ਜਸਪਾਲ ਸਿੰਘ, ਬਾਬਾ ਟੇਕ ਸਿੰਘ, ਮਨਜੀਤ ਸਿੰਘ ,ਖਾਨਪੁਰ, ਰਾਹੁਲ ਆਲੋਭੱਟੀ, ਦਿਨੇਸ਼ ਭੰਗਾਲਾ, ਪ੍ਭੂ, ਮਸੀਹ ਜੰਡਵਾਲ, ਰਾਜਕੁਮਾਰ ਜੰਡਵਾਲ, ਲਵਦੀਪ ਸਿੰਘ ਭੰਗਾਲਾ,ਸੁਰਜੀਤ ਸਿੰਘ ਬਿੱਲਾ,ਬਲਦੇਵ ਸਿੰਘ ਸੇਖਵਾ,ਸਮਿੰਦਰ ਸਿੰਘ ਮੰਝਪੁਰ,ਦਇਆ ਸਿੰਘ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ, ਦਲਜੀਤ ਸਿੰਘ, ਜਥੇਦਾਰ ਸੁਰਜੀਤ ਸਿੰਘ ਦਾਓਆਲ,ਸਰਬਜੀਤ ਸਿੰਘ, ਹਰਮਨ ਸਿੰਘ, ਅਮਿ੍ਤ ਸਿੰਘ, ਜਸਪ੍ਰੀਤ ਸਿੰਘ, ਹਜਾਰਾਂ, ਭਾਈ ਦਲਵਿੰਦਰ ਸਿੰਘ ਇੰਨਜੀਨਅਰ ਗੁਰਦਾਸਪੁਰ, ਭਾਈ ਮਹਿਮਤਪਾਲ, ਗੁਰਵਿੰਦਰ ਸਿੰਘ, ਮਨਿੰਦਰ ਸਿੰਘ, ਪੁਸ਼ਪਿੰਦਰ ਸਿੰਘ ਹੈਪੀ ਸਿੰਘ, ਹਰਿੰਦਰ ਸਿੰਘ ਲੱਕੀ, ਜਗਵੀਰ ਭੰਗਾਲਾਂ, ਨਿਰਮਲ ਸਿੰਘ, ਤਰੁਨ ਸੈਣੀ ਸਮੇਤ ਕਿਸਾਨ ਹਾਜਰ ਸਨ,।    

LEAVE A REPLY

Please enter your comment!
Please enter your name here