ਹਰ ਘਰ ਵੰਡੇਗਾ, ਅਯੁੱਧਿਆ ਰਾਮ ਮੰਦਰ ਭੂਮੀ ਪੂਜਨ ਦਾ ਪਵਿੱਤਰ ਅਵਸ਼ੇਸ਼, ਅਯੁੱਧਿਆ ਤੋਂ  ਕਪੂਰਥਲਾ ਲਿਆਂਦਾ ਗਿਆ ਕਲਸ਼

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਯੁੱਧਿਆ ਚ ਬਣ ਰਹੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਚ ਨਿਰਮਾਣ ਦੀਆਂ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਹੁਣ ਇਸ ਦੇ ਲਈ ਸ਼੍ਰੀ ਰਾਮ ਮੰਦਿਰ ਤੋਂ ਅਕਸ਼ਤ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸਦੇ ਲਈ ਅਯੁੱਧਿਆ ਚ ਸ਼੍ਰੀ ਰਾਮ  ਜਨਮ ਭੂਮੀ ਮੰਦਿਰ ਤੋਂ ਅਕਸ਼ਤ ਪਹੁੰਚ ਰਹੇ ਹਨ। ਇਸੇ ਸਿਲਸਿਲੇ ਚ ਹੈਰੀਟੇਜ ਕਪੂਰਥਲਾ ਵਿਖੇ ਵੀ ਅਕਸ਼ਤ ਕਲਸ਼ ਚ ਪਹੁੰਚੇ ਹਨ। ਇਸ ਅਕਸ਼ਤ ਕਲਸ਼ ਚ ਪਹੁੰਚੇ ਅਕਸ਼ਤਾ ਨੂੰ ਹੁਣ 40 ਕੁਇੰਟਲ ਚੌਲਾਂ ਅਤੇ ਘਿਓ ਨਾਲ ਮਿਲਾਇਆ ਜਾਵੇਗਾ।ਇਸਤੋਂ ਬਾਅਦ ਉਨ੍ਹਾਂ ਨੂੰ ਵਿਰਾਸਤੀ ਸ਼ਹਿਰ ਦੇ ਘਰ-ਘਰ ਵਿੱਚ ਵੰਡਿਆ ਜਾਵੇਗਾ।

Advertisements

ਇਹ ਅਕਸ਼ਤ ਇਕ ਵਿਸ਼ੇਸ਼ ਕਲਸ਼ ਚ ਕਪੂਰਥਲਾ ਪਹੁੰਚੇ ਹਨ, ਜਿਨ੍ਹਾਂ ਨੂੰ ਵੰਡਣ ਦੀ ਜ਼ਿੰਮੇਵਾਰੀ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਦੱਸਿਆ ਕਿ ਆਉਣ ਵਾਲੇ ਪ੍ਰੋਗਰਾਮ ਚ ਪਵਿੱਤਰ ਅਕਸ਼ਤਾ ਨੂੰ ਜਾਵੇਗਾ।ਅਯੁੱਧਿਆ ਜਾਵੇਗਾ। ਅਯੁੱਧਿਆ ਵਿਖੇ ਬਣ ਰਹੇ ਰਾਮ ਮੰਦਿਰ ਦੇ ਭੂਮੀ ਪੂਜਨ ਦਾ ਅਕਸ਼ਤ ਜ਼ਿਲ੍ਹੇ ਦੇ ਹਰ ਘਰ ਵਿੱਚ ਜਾਕੇ ਵੰਡਿਆ ਜਾਵੇਗਾ। ਨਰੇਸ਼ ਪੰਡਿਤ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਦੱਸਿਆ ਕਿ ਘਰ ਘਰ ਜਾ ਕੇ ਅਕਸ਼ਤ ਵੰਡਣ ਦਾ ਕੰਮ 1 ਜਨਵਰੀ ਤੋਂ ਸ਼ੁਰੂ ਹੋ ਕੇ 15 ਜਨਵਰੀ ਤੱਕ ਚੱਲੇਗਾ। ਵਿਸ਼ਵ ਹਿੰਦੂ ਪ੍ਰੀਸ਼ਦ ਨੇ  ਵਿਸ਼ੇਸ਼ ਪੂਜਾ ਅਰਚਨਾ ਤੋਂ ਬਾਅਦ ਕਲਸ਼ ਨੂੰ ਸ਼ਹਿਰ ਦੇ ਮੰਦਿਰ ਧਰਮਸਭਾ ਚ ਰੱਖਿਆ। ਮੰਦਿਰ ਚ ਹਲਦੀ ਅਤੇ ਦੇਸੀ ਘਿਓ ਦੇ ਨਾਲ ਪੂਰੇ ਸਾਬਤ ਚੌਲਾਂ ਨੂੰ ਮਿਲਾ ਕੇ ਅਕਸ਼ਤ ਪੂਜਾ ਕੀਤੀ ਗਈ। ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਪੰਜ ਕਲਸ਼ ਸੌਂਪੇ ਗਏ ਹਨ। ਜਦੋਂ ਇਨ੍ਹਾਂ ਦੀ ਮਾਤਰਾ ਆਦਿ ਵਿਚ ਵਧਾ ਦਿੱਤੀ ਜਾਵੇਗੀ ਤਾਂ ਉਨ੍ਹਾਂਨੂੰ ਹਲਦੀ ਅਤੇ ਪ੍ਰਭੂ ਸ਼੍ਰੀ ਰਾਮ ਦੀ ਇੱਕ ਦੀ ਇੱਕ ਤਸਵੀਰ ਦੇ ਨਾਲ ਕਪੂਰਥਲਾ ਦੇ ਘਰਾਂ ਵਿੱਚ ਵੰਡਿਆ ਜਾਵੇਗਾ।

ਇਸ ਦੇ ਜ਼ਰੀਏ ਲੋਕਾਂ ਨੂੰ ਸ਼੍ਰੀ ਰਾਮ ਮੰਦਰ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਵਿਚ ਆਉਣ ਲਈ ਸੱਦਾ ਦਿੱਤਾ ਜਾਵੇਗਾ।ਦੱਸਣਯੋਗ ਹੈ ਕਿ ਅਯੁੱਧਿਆ ਵਿਖੇ ਬਣ ਰਹੇ ਸ਼੍ਰੀ ਰਾਮ ਮੰਦਰ ਦੇ ਵਿਚ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ 22 ਜਨਵਰੀ ਨੂੰ ਹੋਣਾ ਹੈ।ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ। ਇਸ ਦਿਨ ਤੋਂ ਮੰਦਰ ਨੂੰ ਸ਼ਰਧਾਲੂਆਂ ਲਈ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਜਾਵੇਗਾ। ਫਿਲਹਾਲ ਮੰਦਰ ਦੇ ਨਿਰਮਾਣ ਦੇ ਆਖਰੀ ਪੜਾਅ ਦਾ ਕੰਮ ਚੱਲ ਰਿਹਾ ਹੈ।

ਇਸ ਮੌਕੇ ਮੰਦਿਰ ਸਨਾਤਨ ਧਰਮ ਸਭਾ ਦੇ ਮੀਤ ਪ੍ਰਧਾਨ ਵਿਜੇ ਖੋਸਲਾ, ਕੈਸ਼ੀਅਰ ਬੱਬੀ ਵਧਵਾ, ਆਰਐਸਐਸ ਦੇ ਅਸ਼ੋਕ ਗੁਪਤਾ, ਆਰਐਸਐਸ ਦੇ ਜਿਲ੍ਹਾ ਕਾਰਜਕਾਰਨੀ ਬਲਵਿੰਦਰ ਸਿੰਘ, ਆਰਐਸਐਸ ਦੇ ਵਿਕਾਸ ਬਜਾਜ, ਮਨੀਮਾਹੇਸ਼ ਮੰਦਿਰ ਕਮੇਟੀ ਦੇ ਪ੍ਰਧਾਨ ਅਸ਼ੋਕ ਅਰੋੜਾ, ਐਡਵੋਕੇਟ ਮੰਗਤ ਰਾਮ ਕਾਲੀਆ ਸਾਬਕਾ ਭਾਜਪਾ, ਸੂਬਾ ਕਾਰਜਕਾਰਨੀ ਦੇ ਮੈਂਬਰ ਰਾਜੇਸ਼ ਪਾਸੀ, ਜ਼ਿਲ੍ਹਾ ਮੀਤ ਪ੍ਰਧਾਨ ਕਪੂਰ ਚੰਦ ਥਾਪਰ, ਭਾਜਪਾ ਐਸਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਅਰਾਈਆਂਵਾਲ, ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਯੋਗੇਸ਼ ਧੀਰ, ਵਿਹਿਪ ਦੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ, ਜ਼ਿਲ੍ਹਾ ਮੰਤਰੀ ਰਾਜੂ ਸੂਦ, ਜ਼ਿਲ੍ਹਾ ਉਪ ਪ੍ਰਧਾਨ ਜੋਗਿੰਦਰ ਤਲਵਾੜ, ਜ਼ਿਲ੍ਹਾ ਉਪ ਪ੍ਰਧਾਨ ਮੰਗਤ ਰਾਮ ਭੋਲਾ, ਜ਼ਿਲ੍ਹਾ ਉਪ ਪ੍ਰਧਾਨ ਓਮ ਪ੍ਰਕਾਸ਼ ਕਟਾਰੀਆ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਇੰਚਾਰਜ ਚੰਦਰ ਮੋਹਨ ਭੋਲਾ, ਜ਼ਿਲ੍ਹਾ ਉਪ ਪ੍ਰਧਾਨ ਮੋਹਿਤ ਜੱਸਲ, ਜ਼ਿਲ੍ਹਾ ਉਪ ਪ੍ਰਧਾਨ ਸੰਦੀਪ ਅਗਰਵਾਲ, ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ, ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ, ਰਾਜੀਵ ਟੰਡਨ, ਵਿਜੇ ਯਾਦਵ ਸਮੇਤ ਸੈਂਕੜੇ ਰਾਮ ਭਗਤ ਹਾਜ਼ਰ ਸਨ।

LEAVE A REPLY

Please enter your comment!
Please enter your name here