ਸਰਕਾਰ ਮੁਲਾਜਮਾਂ ਤੇ ਲਗਾਇਆ ਐਸਮਾ ਕਾਨੂੰਨ ਲਗਾਤਾਰ ਜਾਰੀ ਰਖੇ: ਕੁਲਵੰਤ ਸੈਣੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨਵਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਜੋ ਐਸਮਾ ਪੰਜਾਬ ਵਿਚ ਲਾਗੂ ਕੀਤਾ ਹੈ ਦੇ ਵਿਰੋਧ ਵਿਚ ਬੋਲਦਿਆਂ ਕਿਹਾ ਹੈ ਕਿ ਇਹ ਕੋਈ ਨਵਾਂ ਕੰਮ ਨਹੀਂ। ਪਹਿਲਾਂ ਵੀ ਉੱਚ ਅਧਿਕਾਰੀਆਂ ਅਤੇ ਪਿੰਡ ਦੀਆਂ ਪੰਚਾਇਤਾਂ ਨੂੰ ਭੰਗ ਕਰਨਾ ਇਸ ਤਰਾਂ ਲੱਗਦਾ ਹੈ ਕਿ ਸਾਬ ਬਹਾਦਰ ਪਹਿਲਾਂ ਦੀ ਤਰਾਂ ਸਕਿੱਟਾ ਕਰ ਰਹੇ ਹਨ, ਕਿਉਂਕਿ ਪੰਚਾਇਤਾਂ ਭੰਗ ਕਰਕੇ ਅਤੇ ਇਸ ਦੇ ਖਿਲਾਫ ਪਟੀਸ਼ਨ ਦਾਇਰ ਮਾਨਯੋਗ ਹਾਈ ਕੋਰਟ ਵਿਚ ਪਾਈ ਗਈ। ਜਿਸ ਵਿਚ ਮਾਨਯੋਗ ਹਾਈਕੋਰਟ ਵਲੋਂ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਅਤੇ ਪੰਚਾਇਤਾਂ ਬੱਹਾਲ ਕਰ ਦਿੱਤੀਆ ਗਈਆ। ਮਾਨਯੋਗ ਮੁੱਖ ਮੰਤਰੀ ਦਾ ਕਹਿਣਾ ਕਿ ਜੇਕਰ ਤੁਸੀ ਕਲਮ ਛੋੜ ਹੜਤਾਲ ਤੋਂ ਬਾਅਦ ਦੇਖੋਗੇ ਇਹ ਕਲਮ ਕਿਸ ਨੂੰ ਦੇਣੀ ਹੈ। ਇਹ ਜੋ ਕਲਮ ਆਪ ਦੇ ਪਾਸ ਹੈ ਇਹ ਵੀ ਮੁਲਾਜਮਾ ਅਤੇ ਪੰਜਾਬ ਦੇ ਲੋਕਾ ਨੇ ਆਪ ਜੀ ਨੂੰ ਬਖਸ਼ੀ ਹੈ, ਕਿਉਂਕਿ ਪਹਿਲੀ ਸਰਕਾਰ ਵੇਲੇ ਸਰਕਾਰ ਵਲੋਂ ਕੀਤੇ ਵਾਅਦੇ ਨਾ ਪੂਰੇ ਕਰਨੇ ਅਤੇ ਮੋਰਿੰਡਾ ਵਿਖੇ ਲਗਾਤਾਰ ਲਮਾਂ ਸਮਾਂ ਮੁਲਾਜਮਾ ਵਲੋਂ ਧਰਨਾ ਲਾ ਰੱਖਣਾ ਅਤੇ ਹਰ ਸ਼ਹਿਰ ਵਿਚ ਵੱਡੇ ਵੱਡੇ ਰੋਸ ਮਾਰਚ ਕਰਨੇ ਜਿਸ ਦਾ ਸਦਕਾ ਆਪ ਜੀ ਨੂੰ ਕਲਮ ਮਿਲੀ ਹੈ।

Advertisements

ਆਪ ਟਕਰਾਅ ਦੀ ਨੀਤੀ ਛੱਡ ਕੇ ਮੁਲਾਜਮਾਂ ਦੀਆਂ ਮੰਗਾਂ ਵੱਲ ਪੂਰਾ ਧਿਆਨ ਉਹਨਾਂ ਨੂੰ ਪੱਕੇ ਕਰੋ ਜਿਸ ਤਰਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਆਪ ਟੈਂਕੀਆਂ ਤੇ ਚੜ ਕੇ ਭੈਣਾ ਅਤੇ ਵੀਰਾਂ ਨੂੰ ਚਾਹ ਪਿਲਾ ਕੇ ਹੇਠਾ ਉਤਾਰਦੇ ਸੀ ਜਿਸ ਸਦਕਾ ਆਪ ਦੇ 92 ਵਿਧਾਇਕ ਜੋ ਜਿੱਤੇ ਹਨ ਉਹ ਉੱਪਰੋ ਨਹੀਂ ਡਿੱਗੇ ਉਹਨਾਂ ਨੂੰ ਇਹਨਾਂ ਮੁਲਾਜਮਾਂ ਨੇ ਅਤੇ ਪੰਜਾਬ ਵਾਸੀਆਂ ਨੇ ਵੋਟਾਂ ਪਾਈਆ ਹਨ। ਜਿਸ ਨਾਲ 75 ਸਾਲ ਤੋਂ ਤੁਰੀਆਂ ਆਉਂਦੀਆਂ ਸਰਕਾਰਾ ਪਤਾ ਨਹੀਂ ਕਿਸ ਪਾਸੇ ਗਈਆਂ। ਆਪ ਨੂੰ ਤਾਂ ਅਜੇ ਡੇਢ ਸਾਲ ਹੀ ਹੋਇਆ ਹੈ ਆਪ ਜੀ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਤੇ ਪੂਰਾ ਉੱਤਰੋ। ਆਪ ਤਾਂ ਡੇਢ ਸਾਲ ਵਿਚ ਸਾਰੇ ਜੱਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਵੀ ਨਹੀਂ ਦੇ ਸਕੇ। ਜੇਕਰ ਮੀਟਿੰਗ ਹੁੰਦੀ ਹੈ ਤਾਂ ਉਸ ਵਿਚ ਕੋਈ ਹੱਲ ਨਿੱਕਲ ਸਕਦਾ ਹੈ। ਵਾਰ ਵਾਰ ਟਾਈਮ ਮੰਗਣ ਨਾਲ ਵੀ ਆਪ ਮੀਟਿੰਗ ਨਹੀਂ ਦੇ ਰਹੇ।

ਹੋਰ ਮੁਲਾਜਮ ਕੀ ਕਰਨਗੇ। ਮੁਲਾਜਮਾਂ ਨੂੰ ਐਸਮਾ ਦੀ ਕੋਈ ਪਰਵਾਹ ਨਹੀਂ ਹੈ। ਇਹ ਪੰਜਾਬੀ ਲੋਕ ਹਨ ਆਪਣੇ ਹੱਕਾ ਦੀ ਖਾਤਰ ਇਹ ਹਰ ਸਮੇਂ ਮਰ ਮਿੱਟਣ ਨੂੰ ਤਿਆਰ ਰਹਿੰਦੇ ਹਨ। ਆਪ ਵਾਰ ਵਾਰ ਇਹਨਾਂ ਦੀਆਂ ਤਨਖਾਹਾ ਦਾ ਸਟੇਜ ਉੱਪਰ ਜਿਕਰ ਕਰਕੇ ਮੁਲਾਜਮਾ ਦੀ ਬੇਇੱਜਤੀ ਕਰ ਰਹੇ ਹੋ। ਕਿਉਂਕਿ ਆਪ ਦੀ ਸਰਕਾਰ ਵਿਚ ਵਿਧਾਇਕ ਸੈਂਟਰ ਵਿਚ ਐਮ.ਪੀ ਵੀ ਲੋਕਾ ਦੀਆਂ ਵੋਟਾ ਲੈ ਕੇ ਸੇਵਾ ਕਰਨ ਲਈ ਆਉਂਦੇ ਹਨ ਉਹ ਤਨਖਾਹ ਕਿਸ ਕੰਮ ਦੀ ਲੈਂਦੇ ਹਨ ਅਤੇ ਉਹਨਾਂ ਨੂੰ 5 ਸਾਲ ਬਾਅਦ ਪੈਨਸ਼ਨ ਕਿਉਂ ਲੱਗ ਜਾਂਦੀ ਹੈ ਅਸੀਂ ਜੋ ਦਫਤਰਾਂ ਵਿਚ ਨਗਰ ਨਿਗਮਾਂ ਅਤੇ ਪੰਜਾਬ ਦੀਆਂ ਬਾਕੀ ਮਹਿਕਮਿਆਂ ਵਿਚ ਜੋ 20-25 ਸਾਲ ਤੋਂ ਲੱਗੇ ਹੋਏ ਹਨ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕਰਦੇ ਹਾਂ ਇਸ ਲਈ ਦੇਸ਼ ਨੂੰ ਅਜਾਦ ਕਰਾਉਣ ਲਈ ਇਸ ਪੰਜਾਬ ਦੇ ਯੋਧਿਆ ਨੇ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ ਤੇ ਮੁਲਾਜਮ ਵੀ ਕੱਚੇ ਮੁਲਾਜਮਾ ਨੂੰ ਪੱਕਾ ਕਰਾਉਣ ਦੀ ਖਾਤਰ ਜਾਨ ਦੀ ਬਾਜੀ ਲਗਾ ਦੇਣਗੇ। ਹਾਲੇ ਤਾਂ ਇੱਕ ਮਹਿਕਮੇ ਨੇ ਹੜਤਾਲ ਤੇ ਜਾਣ ਦਾ ਨੋਟਿਸ ਦਿੱਤਾ ਹੈ। ਐਸਮਾ 31 ਅਕਤੂਬਰ ਨੂੰ ਬੰਦ ਨਾ ਕਰਿਓ ਕਿਉਂਕਿ ਬਾਕੀ ਸਾਰੇ ਮਹਿਕਮੇ ਹੜਤਾਲ ਤੇ ਚਲੇ ਜਾਣਗੇ। ਜੇਕਰ ਆਪ ਪਾਸ ਅਤੇ ਆਪ ਦੇ ਮੰਤਰੀਆਂ ਪਾਸ ਮੀਟਿੰਗ ਦਾ ਸਮਾਂ ਦੇਣ ਦਾ ਟਾਈਮ ਨਹੀਂ ਹੈ ਤਾਂ ਮੁਲਾਜਮਾ ਪਾਸ ਹੋਰ ਕੋਈ ਚਾਰਾ ਨਹੀਂ। ਇਸ ਲਈ ਇੱਥੇ ਠੀਕ ਹੋਵੇਗਾ ਕਿ ਆਪ ਟਕਰਾਅ ਦੀ ਨੀਤੀ ਛੱਡ ਕੇ ਮੁਲਾਜਮਾਂ ਦੀਆਂ ਮੰਗਾ ਮੰਨਣ ਵੱਲ ਆਓ ਤਾਂ ਹੀ ਠੀਕ ਰਹੇਗਾ।

LEAVE A REPLY

Please enter your comment!
Please enter your name here