ਘੰਟਿਆਂ ਇਕ ਥਾਂ ਬੈਠੇ ਰਹਿਣ ਅਤੇ ਕਸਰਤ ਨਾ ਕਰਨ ਵਾਲੇ ਜਿਆਦਾਤਰ ਨੌਜਵਾਨ ਨਸਾਂ ਦੀ ਬੀਮਾਰੀ ਦੀ ਚਪੇਟ ਵਿਚ: ਡਾ. ਰਾਵੁਲ ਜਿੰਦਲ

ਹੁਸ਼ਿਆਰਪੂਰ, (ਦ ਸਟੈਲਰ ਨਿਊਜ਼): ਪੱਟਾਂ ਅਤੇ ਪਿੰਡਲਿਆਂ ਦੀ ਚਮੜੀ ‘ਤੇ ਵਿਚ ਨੀਲੇ-ਲਾਲ ਤੇ ਬੇਂਗਣੀ ਰੰਗ ਦੀ ਨਸਾਂ ਦਾ ਉਭਰਨਾ ਅਤੇ ਭਾਰੀਪਣ-ਅਕੜਨ ਵਰਗੇ ਲੱਛਣ ਦਿਖਾਈ ਦੇਣ ਤਾਂ ਇਸ ਨੂੰ ਨਜ਼ਰਅੰਦਾਜ ਨਾ ਕਰੋ ਇਹ ਨਸਾਂ ਦੇ ਫੁੱਲਣ ਦੀ ਬੀਮਾਰੀ ਹੈ। ਇਹ ਗੱਲ ਮੰਨੇ ਪ੍ਰਮੰਨੇ ਵੈਸਕੁਲਰ ਸਰਜਨ ਡਾ. ਰਾਵੁਲ ਜਿੰਦਲ ਨੇ ਅੱਜ ਹੁਸ਼ਿਆਰਪੁਰ ਵਿਖੇ ਆਯੋਜਿਤ ਇਕ ਪ੍ਰੈਸ ਕਾਨਫਰੰਸ ਦੌਰਾਨ ਕਹੀ, ਜੋ ਕਿ ਵੇਰੀਕਾਜ ਵੇਨਸ ਯਾਨੀ ਨਸਾਂ ਦੇ ਫੁੱਲਣ ਦੀ ਬੀਮਾਰੀ ਸਬੰਧੀ ਜਾਗਰੂਕ ਅਤੇ ਇਸਦੇ ਇਲਾਜ ਵਿੱਚ ਆਏ ਤਕਨੀਕੀ ਬਦਲਾਵਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਤਹਿਤ ਸ਼ਹਿਰ ਪੁੱਜੇ ਸਨ।

Advertisements

ਫੋਰਟਿਸ ਹਸਪਤਾਲ ਵਿਚ ਵੈਸਕੁਲਰ ਸਰਜਰੀ ਦੇ ਡਾਇਰੈਕਟਰ ਡਾ. ਰਾਵੁਲ ਜਿੰਦਲ ਨੇ ਕਿਹਾ ਕਿ ਨਸਾਂ ਦੀ ਸੂਜਨ ਨੂੰ ਨਜ਼ਰਅੰਦਾਜ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਤਰ੍ਹਾਂ ਦੇ ਲੱਛਣ ਨਜ਼ਰ ਆਉਣ ‘ਤੇ ਇਸ ਦਾ ਤੁਰੰਤ ਇਲਾਜ ਕਰਾਉਣਾ ਜਰੂਰੀ ਹੈ। ਨਸਾਂ ਦੇ ਫੁੱਲਣ ਜਾਂ ਸੁਜਣ ਨੂੰ ਵੈਰੀਕੋਜ ਵੇਨਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪੀੜਤ ਮਰੀਜ਼ ਵੱਲੋਂ ਲਗਾਤਾਰ ਖੁਸ਼ਕੀ ਕਰਨ ‘ਤੇ ਅਲਸਰ ਵੀ ਹੋ ਸਕਦਾ ਹੈ। ਬੀਮਾਰੀ ਦੇ ਕਾਰਨ ਪੈਰ ਵਿਚ ਤੇਜ ਦਰਦ ਸ਼ੁਰੂ ਹੋ ਜਾਂਦਾ ਹੈ। ਮਰੀਜ਼ ਆਪਣਾ ਪੈਰ ਹਿਲਾ ਵੀ ਨਹੀਂ ਸਕਦਾ। ਇਸ ਬੀਮਾਰੀ ਦਾ ਪ੍ਰਮੁੱਖ ਕਾਰਨ ਲੰਬੇ ਸਮੇਂ ਤੱਕ ਖੜੇ ਰਹਿਣਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਜੁਰਗਾਂ ਅਤੇ ਮਹਿਲਾਵਾਂ ਵਿਚ ਅਜਿਹੀ ਬੀਮਾਰੀ ਦੇ ਜਿਆਦਾ ਲੱਛਣ ਦੇਖਣ ਨੂੰ ਮਿਲਦੇ ਸਨ, ਪਰੰਤੁ ਹੁਣ ਖਰਾਬ ਜੀਵਨਸ਼ੈਲੀ ਦੇ ਕਾਰਨ ਨੌਜਵਾਨ ਵੀ ਇਸ ਬੀਮਾਰੀ ਦੀ ਚਪੇਟ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਇਸ ਬੀਮਾਰੀ ਦੇ ਫੈਲਣ ਦਾ ਕਾਰਨ ਸ਼ਰੀਰਿਕ ਕਸਰਤ ਨਾ ਕਰਨਾ ਅਤੇ ਇਕ ਹੀ ਥਾਂ ‘ਤੇ ਘੰਟਿਆਂ ਬੈਠੇ ਰਹਿਣਾ ਹੈ।

ਉਨ੍ਹਾਂ ਦੱਸਿਆ ਕਿ ਅਜਿਹੀ ਬੀਮਾਰੀ ਦਾ ਇਲਾਜ ਸਿਰਫ਼ ਸਰਜਰੀ ਹੈ ਅਤੇ ਜੇਕਰ ਪੀੜਤ ਵਿਅਕਤੀ ਸਮੇਂ ‘ਤੇ ਅਜਿਹੇ ਹਸਪਤਾਲ ਪਹੁੰਚਦਾ ਹੈ, ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਉਤਮ ਤਕਨੀਕਾਂ ਮੌਜੂਦ ਹਨ, ਤਾਂ ਪੀੜਤ ਵਿਅਕਤੀ ਜਲਦ ਸਿਹਤਮੰਦ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ 45 ਸਾਲਾ ਮਰੀਜ ਜਿਸਦੇ ਪੈਰਾਂ ਵਿਚ ਤੇਜ ਦਰਦ ਦੇ ਨਾਲ ਸੂਜਨ ਸੀ, ਜਾਂਚ ਵਿਚ ਉਸਦੇ ਦੋਵਾਂ ਪੈਰਾਂ ਵਿਚ ਬਾਈਲੇਟਰਲ ਵੈਰੀਕੋਜ ਵੇਨਸ (ਸੁਜਣ ਅਤੇ ਟੇੜੀ ਨਸਾਂ) ਦਾ ਪਤਾ ਚੱਲਿਆ, ਜਿਸ ਦਾ ਲੇਜਰ ਐਬਲੇਸ਼ਨ ਤਕਨੀਕ ਰਾਹੀਂ ਇਲਾਜ ਕੀਤਾ ਗਿਆ, ਜਦੋਂਕਿ ਵੈਰੀਕੋਜ ਅਤੇ ਸਪਾਈਡਰ ਨਸਾਂ ਦਾ ਇਲਾਜ ਫੋਮ ਸਕਲੇਰੋਥੈਰੇਪੀ ਰਾਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਜਰੀ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਬਿਨ੍ਹਾਂ ਕਿਸੇ ਸਹਾਰੇ ਦੇ ਚੱਲਣ ਦੇ ਸਮਰਥ ਹੋ ਪਾਇਆ ਹੈ।

ਵੈਰੀਕੋਜ਼ ਨਸਾਂ ਦੇ ਇਲਾਜ ਵਿੱਚ ਨਵੀਂ ਤਕਨੀਕੀ ਪ੍ਰਗਤੀ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਡਾ. ਜਿੰਦਲ ਨੇ ਕਿਹਾ ਕਿ ਅਧੁਨਿਕ ਐਡਵਾਂਸਡ ਟ੍ਰੀਟਮੇਂਟ ਵਿਕਲਪ ਘੱਟ ਦਰਦਨਾਕ ਹੈ ਅਤੇ ਛੇਤੀ ਠੀਕ ਹੋਣ ਨੂੰ ਪੱਕਾ ਕਰਦੇ ਹਨ। ਪ੍ਰਕਿਰਿਆ ਵਿੱਚ ਲਗਭਗ 30 ਮਿੰਟ ਲਗਦੇ ਹਨ ਅਤੇ ਮਰੀਜ਼ ਪ੍ਰਕਿਰਿਆ ਦੇ ਇੱਕ ਘੰਟੇ ਦੇ ਅੰਦਰ ਘਰ ਜਾ ਸਕਦਾ ਹੈ। ਇਸਦੇ ਇਲਾਵਾ, ਮਰੀਜ਼ ਨੂੰ ਬਹੁਤ ਘੱਟ ਦਵਾਈਆਂ ਦੀ ਜਰੂਰਤ ਪੈਂਦੀ ਹੈ ਅਤੇ ਉਸ ਨੂੰ ਸਿਰਫ ਆਪਣੀ ਕੁੱਝ ਵਧੇਰੇ ਦੇਖਭਾਲ ਕਰਨੀ ਪੈਂਦੀ ਹੈ।

LEAVE A REPLY

Please enter your comment!
Please enter your name here