ਚੰਦਰਯਾਨ-3 ਦਾ ਵਿਕਰਮ ਲੈਂਡਰ ਗਿਆ ਸਲੀਪ ਮੋਡ ਤੇ, 22 ਸਤੰਬਰ ਨੂੰ ਐਕਟਿਵ ਹੋਣ ਦੀ ਉਮੀਦ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਇਸਰੋ ਨੇ ਕਿਹਾ ਕਿ ਚੰਦਰਯਾਨ-3 ਦਾ ਲੈਂਡਰ ਵਿਕਰਮ ਚੰਦਰਮਾ ਉੱਤੇ ਸਲੀਪ ਮੋਡ ਵਿੱਚ ਚਲਾ ਗਿਆ ਹੈ ਅਤੇ ਕਰੀਬ 22 ਸਤੰਬਰ ਨੂੰ ਐਕਟਿਵ ਹੋਣ ਦੀ ਉਮੀਦ ਹੈ। ਇਸਰੋ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਕਿ ਚੰਦਰਯਾਨ-3 ਮਿਸ਼ਨ ਦੇ ਲੈਂਡਰ ਨੂੰ ਸਵੇਰੇ 8.00 ਵਜੇ ਦੇ ਕਰੀਬ ਸਲੀਪ ਮੋਡ ਵਿੱਚ ਸੈੱਟ ਕੀਤਾ ਗਿਆ ਸੀ। ਇਨ੍ਹਾਂ ਨੇ ਜੋ ਡਾਟਾ ਇਕੱਠਾ ਕੀਤਾ ਹੈ ਉਹ ਧਰਤੀ ਤੇ ਆਉਂਦਾ ਰਿਹਾ।

Advertisements

ਉਨ੍ਹਾਂ ਦੱਸਿਆ ਕਿ ਪੇਲੋਡਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਚਾਸ਼ਟੇ, ਰੰਭਾ-ਐਲਪੀ ਅਤੇ ਆਈਐਲਐਸਏ ਪੇਲੋਡਸ ਨੇ ਨਵੀਂ ਥਾਂ ਤੇ ਇਨ-ਸੀਟੂ ਪ੍ਰਯੋਗ ਕੀਤੇ। ਲੈਂਡਰ ਰਿਸੀਵਰ ਚਾਲੂ ਰੱਖੇ ਗਏ ਹਨ। ਸੌਰ ਊਰਜਾ ਖਤਮ ਹੋ ਜਾਣ ਤੇ ਬੈਂਟਰੀ ਖਤਮ ਹੋ ਜਾਣ ਉੱਤੇ ਵਿਕਰਮ, ਪ੍ਰਗਿਆਨ ਦੇ ਕੋਲ ਸੌ ਜਾਵੇਗਾ। 22 ਸਤੰਬਰ ਦੇ ਆਸ-ਪਾਸ , ਉਹਨਾਂ ਦੇ ਫਿਰ ਤੋਂ ਜਾਗਣ ਦੀ ਉਮੀਦ ਹੈ।

LEAVE A REPLY

Please enter your comment!
Please enter your name here