ਖੇਡਾਂ ਵਤਨ ਪੰਜਾਬ ਸੀਜਨ-2 ਅਧੀਨ ਜਿਲ੍ਹਾ ਪਠਾਨਕੋਟ ਦੇ ਬਲਾਕ ਦੇ ਖੇਡ ਮੁਕਾਬਲੇ ਲਮੀਨੀ ਸਟੇਡੀਅਮ ਚ ਸੁਰੂ

ਪਠਾਨਕੋਟ (ਦ ਸਟੈਲਰ ਨਿਊਜ਼): ਜਿਲ੍ਹਾ ਪਠਾਨਕੋਟ ਅੰਦਰ ਪੰਜਾਬ ਸਰਕਾਰ , ਖੇਡ ਵਿਭਾਗ, ਡਾਇਰੈਕਟਰ ਸਪੋੋਰਟਸ ਪੰਜਾਬ ਵੱਲੋਂ ਜਿਲ੍ਹਾ ਖੇਡ ਅਫਸਰ, ਪਠਾਨਕੋਟ ਜਗਜੀਵਨ ਸਿੰਘ ਦੀ ਦੇਖਰੇਖ ਵਿੱਚ ਸ. ਹਰਬੀਰ ਸਿੰਘ ਜੀ ਡਿਪਟੀ ਕਮਿਸਨਰ ਪਠਾਨਕੋਟ ਜੀ ਦੇ ਆਦੇਸਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ 2 ਕਰਵਾਈਆਂ ਜਾ ਰਹੀਆਂ ਹਨ। ਜਿਸ ਅਧੀਨ ਵੱਖ ਵੱਖ ਬਲਾਕਾਂ ਅੰਦਰ ਵੱਖ ਵੱਖ ਅੱਠ ਪ੍ਰਕਾਰ ਦੀਆਂ ਖੇਡਾਂ ਵੱਖ ਵੱਖ ਵਰਗ ਵਿੱਚ ਕਰਵਾਈਆਂ ਜਾ ਰਹੀਆ ਹਨ। ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ ਅਤੇ ਬਲਾਕ ਨਰੋਟ ਜੈਮਲ ਸਿੰਘ ਵਿਖੇ ਬਲਾਕ ਪੱਧਰੀ ਖੇਡਾਂ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ 2 ਅਧੀਨ ਕਰਵਾਈਆਂ ਗਈਆਂ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਜਿਲ੍ਹਾਂ ਪ੍ਰਸਾਸਨ ਅਤੇ ਖੇਡ ਵਿਭਾਗ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਮੈਂਟ ਵਿੱਚ ਐਥਲੈਟਿਕਸ, ਕਬੱਡੀ, ਵਾਲੀਬਾਲ, ਫੁੱਟਬਾਲ ਅਤੇ ਰੱਸਾਕਸੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਖੇਡਾਂ ਵਿੱਚ ਲਗਭਗ 1100 ਖਿਡਾਰੀਆ ਨੇ ਭਾਗ ਲਿਆ।

Advertisements

ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ ਦੀਆਂ ਖੇਡਾਂ ਮਲਟੀਪਰਪਜ ਸਪੋਰਟ ਸਟੈਡੀਅਮ ਪਠਾਨਕੋਟ ਵਿਖੇ ਕਰਵਾਈਆਂ ਗਈਆਂ, ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਆਗੂ, ਬਲਾਕ ਇੰਚਾਰਜ ਅਰੁਣ ਸਰਮਾ, ਸੌਰਵ ਕੁਮਾਰ, ਅਮਿਤ ਕੁਮਾਰ, ਜਨਰਲ ਸੈਕਟਰੀ ਕਰਨ ਬਾਬਾ, ਅਮਿਤ ਕੁਮਾਰ ਅਤੇ ਗੁਰਿੰਦਰ ਸਿੰਘ ਹੁੰਦਲ ਸੁਪਰਡੈਂਟ ਗ੍ਰੇਡ ਏ, ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਰਾਮ ਲੁਭਾਇਆ ਵੱਲੋੋਂ ਕੀਤਾ ਗਿਆ। ਇਸ ਮੌੌਕੇ ਤੇ ਖੇਡਾਂ ਨਾਲ ਸਬੰਧਤ ਡੀ.ਪੀ.ਈ,ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਚੰਦਨ ਮਹਾਜਨ, ਸੈਮੂਅਲ ਮਸੀਹ, ਸ੍ਰੀ ਮਤੀ ਪੂਜਾ ਰਾਣੀ, ਵਿਪਨ ਕੁਮਾਰ, ਰਣਜੀਤ ਸਿੰਘ ਜੀ, ਸੁਰਿੰਦਰ ਕੁਮਾਰ, ਸਾਮਿਲ ਹੋੋਏ। ਜਾਣਕਾਰੀ ਦਿੰਦਿਆਂ ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ ਨੇ ਦੱਸਿਆ ਕਿ ਅੱਜ ਕਰਵਾਏ ਗਏ ਵਾਲੀਬਾਲ (ਲੜਕੀਆਂ) ਅੰਡਰ-17 ਗਰੁੱਪ ਟੂਰਨਾਮੈਂਟ ਵਿੱਚ ਆਰੀਆ ਸਕੂਲ ਪਹਿਲੇ ਸਥਾਨ ਤੇ ਅਤੇ ਸੈਂਟ ਜੋਜਫ ਸਕੂਲ ਦੂਜੇ ਸਥਾਨ ਤੇ ਰਹੇ। ਰੱਸਾਕਸੀ ਖੇਡ (ਲੜਕੇ) ਅੰਡਰ-14 ਵਿੱਚ ਸੈਂਟ ਜੋਜਫ ਸਕੂਲ ਪਹਿਲੇ ਅਤੇ ਆਦਰਸ ਸਿਕਸਾ ਵਾਟਿਕਾ ਦੂਜੇ ਸਥਾਨ ਤੇ ਰਹੇ ਅਤੇ ਲੜਕੀਆ ਵਿੱਚ ਆਦਰਸ ਸਿਕਸਾ ਵਾਟਿਕਾ ਪਹਿਲੇ ਅਤੇ ਰਹੀਮਾ ਇੱਟਰਨੈਸਨਲ ਸਕੂਲ  ਦੂਜੇ ਸਥਾਨ ਤੇ ਰਹੀ, ਰੱਸਾਕਸੀ ਅੰਡਰ-17 (ਲੜਕੇ) ਵਿੱਚ ਸੇਂਟ ਜੋਜਫ ਸਕੂਲ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮੂਨ ਦੂਜੇ ਸਥਾਨ ਤੇ ਰਹੇ ਅਤੇ ਲੜਕੀਆਂ ਵਿੱਚ ਸੈਂਟ ਜੋਜਫ ਸਕੂਲ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਭੜੋਲੀ ਦੂਜੇ ਸਥਾਨ ਤੇ ਰਹੇ।

ਐਥਲੈਟਿਕਸ ਅੰਡਰ-14 ਲੜਕੇ ਵਿੱਚ 600 ਮੀਟਰ ਦੌੜ ਵਿੱਚ ਮਾਨਵ ਪਹਿਲੇ, ਸਨਾਦਨ ਦੂਜੇ ਅਤੇ ਗੌਰਵ ਤੀਜੇ ਸਥਾਨ ਤੇ ਰਹੇ ਅਤੇ ਅੰਡਰ-17 (ਲੜਕੀਆਂ) 400 ਮੀ ਵਿੱਚ ਰਿੱਤਮ ਦੱਤ ਪਹਿਲੇ, ਸਾਨੀਆ ਦੂਜੇ ਅਤੇ ਅਰਪਨਾ ਤੀਜੇ ਸਥਾਨ ਤੇ ਰਹੇ।ਉਨ੍ਹਾਂ ਦੱਸਿਆ ਕਿ ਖੋ ਖੋ ਅੰਡਰ-14 ਲੜਕੀਆਂ  ਵਿੱਚ ਸੈਂਟ ਜੋਜਫ ਕਾਨਵੈਂਟ ਸਕੂਲ ਪਹਿਲੇ ਅਤੇ ਐਵਲਨ ਸਕੂਲ ਦੂਜੇ ਸਥਾਨ ਤੇ ਰਹੇ ਅਤੇ ਖੋ-ਖੋ ਅੰਡਰ-14 ਲੜਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਰੰਗਖੱਡ ਪਹਿਲੇ ਅਤੇ ਸੇਂਟ ਜੋਜਫ ਕਾਨਵੈਂਟ ਸਕੂਲ ਦੂਜੇ ਸਥਾਨ ਤੇ ਰਹੇ। ਫੁੱਟਬਾਲ ਲੜਕੇ ਅੰਡਰ-14) ਵਿੱਚ ਫੁੱਟਬਾਲ ਸੈਂਟਰ ਲਮੀਨੀ ਪਹਿਲੇ ਅਤੇ ਸੇਂਟ ਜੋਜਫ ਸਕੂਲ ਦੂਜੇ ਸਥਾਨ ਤੇ ਰਹੇ। ਫੁੱਟਬਾਲ ਲੜਕੇ ਅੰਡਰ-17 ਵਿੱਚ ਲਮੀਨੀ ਕੋਚਿੰਗ ਸੈਂਟਰ ਪਹਿਲੇ, ਐਸ ਡੀ ਕਾਲਜ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਤੀਜੇ ਸਥਾਨ ਤੇ ਰਹੇ। ਇਸੇ ਹੀ ਤਰ੍ਹਾਂ ਬਾਕੀ ਰਹਿੰਦੇ ਉਮਰ ਵਰਗਾਂ (ਅੰਡਰ-21 , 21 ਤੋਂ 30, 31 ਤੋਂ 40 , 41 ਤੋਂ 55 , 55 ਤੋਂ 65 ਅਤੇ 65 ਤੋਂ ਉੱਪਰ ) ਦੇ ਖੇਡ ਮੁਕਾਬਲੇ 7 ਸਤੰਬਰ 2023 ਨੂੰ ਹੋਣਗੇ।

LEAVE A REPLY

Please enter your comment!
Please enter your name here