ਘਨੌਲੀ ਡਿਸਪੈਂਸਰੀ ਵਿੱਚ ਮਨਰੇਗਾ ਸਕੀਮ ਦੇ ਤਹਿਤ ਕਰਵਾਈ ਜਾ ਰਹੀ ਸਫਾਈ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ । ਕੁਦਰਤ ਕੇ ਸਭ ਬੰਦੇ ਸੰਸਥਾਂ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਗ੍ਰਾਮ ਪੰਚਾਇਤ ਬੇਗਮਪੁਰ ਆਬਾਦੀ ਘਨੌਲੀ ਦੇ ਸਰਪੰਚ ਗੁਰਚਰਨ ਸਿੰਘ ਵਲੋ ਬਹੁਤ ਹੀ ਸਲਾਘਾਯੋਗ ਉਪਰਾਲਾ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਮਨਰੇਗਾ ਦੀਆਂ ਕਰਮਚਾਰੀਆਂ ਤੋਂ ਘਨੌਲੀ ਡਿਸਪੈਂਸਰੀ ਦੇ ਬਾਹਰ ਜੋ ਗੰਦ ਅਤੇ ਜੜੀ ਬੂਟੀਆਂ ਸਨ ਉਹਨਾਂ ਦੀ ਸਫਾਈ ਕਰਵਾਈ ਗਈ।

Advertisements

ਇਸ ਮੌਕੇ ਤੇ ਵਿੱਕੀ ਧੀਮਾਨ ਨੇ ਕਿਹਾ ਜਿਥੇ ਅੱਜ ਤੱਕ ਸਾਡੇ ਪਿੰਡ ਘਨੌਲੀ ਚ ਕਦੀ ਮਨਰੇਗਾ ਦੀਆਂ ਬੀਬੀਆਂ ਨੂੰ ਕੰਮ ਕਰਦੇ ਨਹੀ ਦੇਖੇਆ, ਉਥੇ ਹੀ ਸਰਪੰਚ ਗੁਰਚਰਨ ਸਿੰਘ ਨੇ ਨਾ ਕੇਵਲ ਆਪਣੇ ਬਲਕੀ ਘਨੌਲੀ ਵਿੱਚ ਵੀ ਸਫਾਈ ਕਰਵਾਈ ਗਈ। ਇਸ ਮੌਕੇ ਤੇ ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਸਬ ਸਿਡਰੀ ਸੈਂਟਰ ਅਨੇਕਾ ਪਿੰਡਾਂ ਦਾ ਕੇਂਦਰ ਬਿੰਦੂ ਹੈ ਪਿੰਡਾਂ ਦੇ ਲੋਕ ਇਸ ਡਿਸਪੈਂਸਰੀ ਵਿਚ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ, ਪਰੰਤੂ ਘਨੌਲੀ ਡਿਸਪੈਂਸਰੀ ਖੁਦ ਆਪ ਬੀਮਾਰ ਜਾਪਦੀ ਸੀ।

ਡਿਸਪੈਂਸਰੀ ਦੇ ਬਾਹਰ ਬਹੁਤ ਗੰਦ ਪਿਆ ਹੋਇਆ ਸੀ। ਜਿਸ ਕਾਰਨ ਡਿਸਪੈਂਸਰੀ ਦੀ ਹਾਲਤ ਬੜੀ ਹੀ ਤਰਸਯੋਗ ਹੋਈ ਪਈ ਹੈ। ਕਿਉਂਕਿ ਬਰਸਾਤ ਦੇ ਮੌਸਮ ਵਿਚ ਸੱਪ ਅਤੇ ਹੋਰ ਜਾਨਵਰਾਂ ਤੋਂ ਖਤਰਾ ਬਣਿਆ ਰਹਿੰਦਾ ਹੈ ਤਾਂ ਉਹਨਾਂ ਇਹ ਕੰਮ ਕਰਾਇਆ ਅਤੇ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਘਨੌਲੀ ਰੇਲਵੇ ਸ਼ਟੇਸ਼ਨ ਤੇ ਵੀ ਸਫਾਈ ਕਰਾਈ ਜਾਵੇਗੀ। ਇਸ ਮੌਕੇ ਸਬ ਸਿਡਰੀ ਸੈਂਟਰ ਦੇ ਕਰਮਚਾਰੀਆਂ ਨੇ ਸਰਪੰਚ ਗੁਰਚਰਨ ਸਿੰਘ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here