13 ਸਤੰਬਰ 2023 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਰੋਜਗਾਰ ਮੇਲਾਲਗਾਇਆ ਜਾਵੇਗਾ: ਪਰਸ਼ੋਤਮ 

ਗੁਰਦਾਸਪੁਰ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿੱਚ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਮੁਹਈਆ ਕਰਵਾਉਣ ਹਿੱਤ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ । ਇਸ ਸਬੰਧੀ ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 13 ਸਤੰਬਰ  ਦਿਨ ਬੁੱਧਵਾਰ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਬੈੰਕਿਗ ਸੇਕਟਰ , ਇੰਨਸ਼ੋਰੰਸ, ਫਾਇਨਾਸ ਅਤੇ ਇੰਨਫੋਰਮੈਂਸਨ ਟੈਕਨਾਲਜੀ ਸੇਕਟਰ ਨਾਲ ਸਬੰਧਤ ਪੰਜਾਬ ਨੇਸ਼ਨਲ ਬੈਂਕ ਮੇਟਲਾਇਫ ਇੰਨਸ਼ੋਰੰਸ , ਏਰਟੇਲ ਪੇਅਮੇਂਟ ਬੈਂਕ, ਪ੍ਰੀਮਾਰਿਕਾ ਲਾਇਫ ਇੰਨਸ਼ੋਰੰਸ, ਐਲ.ਆਈ.ਸੀ , ਕੋਚਰ ਇੰਨਫੋਟੈਕ , ਮਠਹੁਟ ਫਾਇਨਾਂਸ, ਇਵਨ ਕਾਰਗੋ , ਈਕਾਰਟ ਅਤੇ ਅਜਾਇਲ ਹਰਬਲ ,ਗੁਰਦਾਸਪੁਰ  ਵਲੋਂ ਬ੍ਰਾਂਚ ਮੇਨੇਜਰ, ਮਾਰਕਟਿੰਗ,  ਪਾਰਸਲ ਡਲੀਵਰ ਅਤੇ ਪਾਰਟ ਟਾਈਮ ਕੰਮ ਕਰਨ ਦੀ ਅਸਾਮੀ ਲਈ ਲੜਕੇ ਅਤੇ ਲੜਕੀਆ ਦੀ ਚੋਣ ਕੀਤੀ ਜਾਵੇਗੀ । ਇਹਨਾਂ ਵੱਖ-ਵੱਖ ਅਸਾਮੀਆਂ ਲਈ ਯੋਗਤਾ 10 ਵੀ, 12ਵੀ ਪਾਸ, ਗ੍ਰੈਜੂਏਸ਼ਨ ਹੋਣੀ ਲਾਜਮੀ ਹੈ ਅਤੇ ਇੰਟਰਵਿਊ ਦੇਣ ਲਈ ਉਮਰ ਦੀ ਹੱਦ 21-37 ਸਾਲ ਹੈ ।

Advertisements

ਪ੍ਰਾਰਥੀਆ ਨੂੰ ਵੱਖ-ਵੱਖ ਕੰਪਨੀਆਂ ਵਲੋਂ ਯੋਗਤਾ ਅਨੁਸਾਰ  8000 ਤੋਂ 20000 ਤੱਕ ਸੈਲਰੀ ਦਾ ਪੈਕਜ ਦਿੱਤਾ ਜਾਵੇਗਾ । ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ 13ਸਤੰਬਰ.2023 ਨੂੰ ਆਪਣੇ ਅਸਲ ਦਸਤਾਵੇਜ ਦੀਆ ਕਾਪੀਆ, ਰੀਜੂਮ(ਸੀ.ਵੀ) ਅਤੇ 2 ਫੋਟੋਆ ਸਮੇਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਸਵੇਰੇ 9:00 ਵਜੇ ਤੱਕ ਪਹੁੰਚਣ ਅਤੇ  ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ ।

LEAVE A REPLY

Please enter your comment!
Please enter your name here