‘ਖੇਡਾਂ ਵਤਨ ਪੰਜਾਬ ਦੀਆਂ’ ਨੇ ਹਰੇਕ ਉਮਰ ਵਰਗ ਨੂੰ ਖੇਡ ਮੈਦਾਨਾਂ ਨਾਲ ਜੋੜਿਆਂ: ਖੇਡ ਅਫ਼ਸਰ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਪੰਜਵੇਂ ਦਿਨ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ (ਖੋਹ-ਖੋਹ,ਸਰਕਲ ਕਬੱਡੀ, ਨੈਸ਼ਨਲ ਕਬੱਡੀ, ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਤੈਰਾਕੀ, ਕਿੱਕ ਬਾਕਸਿੰਗ, ਪਾਵਰ ਲਿਫ਼ਟਿੰਗ, ਬਾਕਸਿੰਗ, ਪਾਵਰ ਲਿਫ਼ਟਿੰਗ, ਕੁਸ਼ਤੀ, ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਸਾਫਟਬਾਲ, ਗਤਕਾ, ਟੇਬਲ ਟੈਨਿਸ, ਨੈਟਬਾਲ ਤੇ ਬੈਡਮਿੰਟਨ ਵਿੱਚ ਹਿੱਸਾ ਲਿਆ।

Advertisements

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ 50 ਸਾਲ ਉਮਰ ਵਰਗ ਤੋਂ ਵੱਧ ਉਮਰ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਖਿਡਾਰੀਆਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। 55-65 ਉਮਰ ਵਰਗ ਵਿੱਚ 100 ਮੀਟਰ ਈਵੈਂਟ ਵਿੱਚ ਜਸਵੰਤ ਸਿੰਘ ਨੇ 15.85 ਸੈਕਿੰਡ ਵਿੱਚ ਪਹਿਲਾ ਸਥਾਨ, ਵੀਲੀਅਮਜੀਤ ਸਿੰਘ ਨੇ 17.45 ਸੈਕਿੰਡ ਵਿੱਚ ਦੂਜਾ ਅਤੇ ਨਿਰਮਲ ਸਿੰਘ ਨੇ 18.17 ਸੈਕਿੰਡ ਵਿੱਚ ਦੋੜ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 56-65 ਉਮਰ ਵਰਗ ਦੇ 800 ਮੀਟਰ ਈਵੈਂਟ ਵਿੱਚ ਹੰਸਰਾਜ ਨੇ 3:27.36 ਮਿੰਟਾਂ ਵਿੱਚ ਦੋੜ ਕੇ ਸੋਨੇ ਦਾ ਤਮਗਾ, ਜਸਬੀਰ ਸਿੰਘ ਨੇ 3:31.23 ਮਿੰਟਾਂ ਵਿੱਚ ਚਾਂਦੀ ਦਾ ਅਤੇ ਜੰਟ ਸਿੰਘ ਨੇ 3:55.36 ਮਿੰਟਾਂ ਵਿੱਚ ਦੋੜ ਕੇ ਕਾਂਸੀ ਦਾ ਤਮਗਾ ਜਿੱਤਿਆ। 56-65 ਉਮਰ ਵਰਗ ਵਿੱਚ ਨਿਰਮਲ ਸਿੰਘ ਨੇ 1:29.35 ਮਿੰਟਾਂ ਵਿੱਚ ਗੋਲਡ ਮੈਡਲ, ਜਸਬੀਰ ਸਿੰਘ ਨੇ 1:31.05 ਮਿੰਟਾਂ ਵਿੱਚ ਸਿਲਵਰ ਮੈਡਲ ਅਤੇ ਵੀਲੀਅਮ ਜੀਤ ਸਿੰਘ ਨੇ 1:32.21 ਮਿੰਟਾਂ ਵਿੱਚ ਬਰਾਊਨਜ ਮੈਡਲ ਪ੍ਰਾਪਤ ਕੀਤਾ।

56-65 ਉਮਰ ਵਰਗ ਦੇ ਸ਼ਾਟਪੁੱਟ ਈਵੈਂਟ ਵਿੱਚ ਗਮਦੂਰ ਸਿੰਘ ਨੇ 12.30 ਮੀਟਰ ਸੁੱਟ ਕੇ ਸੋਨੇ ਦਾ, ਫਲੂਲ ਸਿੰਘ ਨੇ 10.20 ਮੀਟਰ ਨਾਲ ਚਾਂਦੀ ਦਾ ਅਤੇ ਗੁਰਚਰਨ ਸਿੰਘ ਨੇ 9.60 ਮੀਟਰ ਨਾਲ ਕਾਂਸੀ ਦਾ ਤਮਗਾ ਜਿੱਤਿਆ। 56-65 ਉਮਰ ਵਰਗ ਔਰਤਾਂ ਦੇ ਸ਼ਾਟਪੁੱਟ ਈਵੈਂਟ ਵਿੱਚ ਪ੍ਰਭਜੋਤ ਕੋਰ ਨੇ 5.78 ਮੀਟਰ ਨਾਲ ਸੋਨੇ ਦਾ ਅਤੇ ਸੁਨੀਲ ਕੁਮਾਰੀ ਨੇ 4.05 ਮੀਟਰ ਨਾਲ ਚਾਂਦੀ ਦਾ ਤਮਗਾ ਜਿੱਤਿਆ।65 ਸਾਲ ਤੋਂ ਉਪਰ ਉਮਰ ਵਰਗ ਵਿੱਚ ਤਰਸੇਮ ਚੰਦ ਨੇ 4:09.46 ਮਿੰਟਾਂ ਨਾਲ ਗੋਲਡ ਮੈਡਲ, ਮੁਖਤਿਆਰ ਸਿੰਘ ਨੇ 4:49.37 ਮਿੰਟਾਂ ਵਿੱਚ ਸਿਲਵਰ ਅਤੇ ਗੁਰਮੀਤ ਸਿੰਘ ਨੇ 5:36.62 ਮਿੰਟਾਂ ਵਿੱਚ ਬਰਾਊਨਜ ਮੈਡਲ ਪ੍ਰਾਪਤ ਕੀਤਾ।

ਫੁੱਟਬਾਲ ਦੀ ਗੇਮ ਵਿੱਚ ਅੱਜ ਬੜੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਅੰਡਰ-21-30 ਉਮਰ ਵਰਗ ਵਿੱਚ ਅੱਜ ਪਹਿਲੇ ਸੈਮੀਫਾਈਨਲ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੂੰ 3-0 ਨਾਲ ਮਾਤ ਦੇ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਉੱਥੇ ਹੀ ਸਨੌਰ ਦੀ ਟੀਮ ਨੇ ਮਸਾਣੀਆਂ ਦੀ ਟੀਮ ਨੂੰ 4-2 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੇ।ਅੰਡਰ-21 ਦੇ ਮੁਕਾਬਲਿਆਂ ਵਿੱਚ ਦਲਬੀਰ ਸਿੰਘ ਅਕੈਡਮੀ ਨੇ ਸਮਾਣਾ ਦੀ ਟੀਮ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਲਾਅਨ ਟੈਨਿਸ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ 31-40 ਸਾਲ ਉਮਰ ਵਰਗ ਵਿੱਚ ਇੰਦਰਜੋਤ ਸਿੰਘ ਨੇ ਸੋਨੇ ਦਾ, ਸ਼ਰਨਵੀਰ ਸਿੰਘ ਨੇ ਚਾਂਦੀ ਦਾ ਅਤੇ ਹਰਸਿਮਰਨਜੀਤ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਅੰਡਰ 41-55 ਉਮਰ ਵਰਗ ਔਰਤਾਂ ਦੇ ਮੁਕਾਬਲਿਆਂ ਵਿੱਚ ਪਰਮਜੀਤ ਕੋਰ ਨੇ ਗੋਲਡ ਮੈਡਲ ਅਤੇ ਡਾ. ਮੋਨਿਕਾ ਨੇ ਚਾਂਦੀ ਦਾ ਤਮਗਾ ਜਿੱਤਿਆ। 56-65 ਸਾਲ ਉਮਰ ਵਰਗ ਵਿੱਚ ਬਬੀਤਾ ਰਾਣੀ ਨੇ ਪਹਿਲਾ ਸਥਾਨ ਅਤੇ ਅਨੂ ਸਹਿਗਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 56-65 ਸਾਲ ਉਮਰ ਵਰਗ ਮੈਨ ਮੁਕਾਬਲੇ ਵਿੱਚ ਰਾਜਨ ਜੈਨ ਨੇ ਸੋਨੇ ਦਾ, ਡਾ. ਅਰੁਨ ਬਾਂਸਲ ਨੇ ਚਾਂਦੀ ਦਾ ਜਦੋਂਕਿ ਪ੍ਰੇਮ ਇੰਦਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ।

ਹਾਕੀ ਦੇ ਅੰਡਰ-14 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਨਾਭਾ ਨੇ ਪਟਿਆਲਾ ਨੂੰ 3-2 ਨਾਲ ਹਰਾ ਕੇ ਸੋਨੇ ਦਾ ਜਦੋਂਕਿ ਪਾਤੜਾਂ ਨੇ ਰਾਜਪੁਰਾ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਫੁੱਟਬਾਲ ਲੜਕੀਆਂ ਦੇ ਅੰਡਰ-17 ਉਮਰ ਵਰਗ ਵਿੱਚ ਬਹਾਦਰਗੜ੍ਹ ਦੀ ਟੀਮ ਨੇ ਪਾਤੜਾਂ ਨੂੰ 1-0 ਨਾਲ ਹਰਾ ਕੇ ਗੋਲਡ ਮੈਡਲ ਜਦੋਂਕਿ ਸਮਾਣਾ ਨੇ ਪਟਿਆਲਾ ਸ਼ਹਿਰੀ ਨੂੰ 3-0 ਨਾਲ ਹਰਾ ਕੇ ਬਰਾਊਨਜ ਮੈਡਲ ਪ੍ਰਾਪਤ ਕੀਤਾ। ਟੇਬਲ ਟੈਨਿਸ ਦੇ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਮਿਨਿਕਸ਼ਾ ਨੇ ਸੋਨੇ ਦਾ, ਪਰਮਰੂਪ ਨੇ ਚਾਂਦੀ ਦਾ ਜਦੋਂਕਿ ਸਮਰਿਧੀ ਨੇ ਕਾਂਸੀ ਦਾ ਤਮਗਾ ਜਿੱਤਿਆ।
ਸਾਫਟਬਾਲ ਦੇ ਅੰਡਰ-14 ਮੁਕਾਬਲਿਆਂ ਵਿੱਚ ਐਸ ਡੀ ਕੇ ਐਸ ਸਕੁੰਤਲਾ ਨੇ ਜੀਜੀਐਸਐਸਐਸ ਭਾਨਖੋਰ ਨੂੰ 10-0 ਨਾਲ ਹਰਾਇਆ। ਇਕਲਬਿਆਂ ਅਕੈਡਮੀ ਨੇ ਐਸ ਡੀ ਕੇ ਐਸ ਸਕੁੰਤਲਾ ਨੂੰ 11-1 ਨਾਲ ਹਰਾਇਆ ਅਤੇ ਏਪੀਐਸ ਸ਼ੁਤਰਾਣਾ ਨੂੰ ਜੀਐਚਐਸ ਰਾਏਪੁਰ ਨੇ 13-3 ਨਾਲ ਮਾਤ ਦਿੱਤੀ।

ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਅੰਡਰ-14 ਵਿੱਚ ਅਰਨਵ ਠਾਕੁਰ ਨੇ ਓਮ ਨੂੰ ਹਰਾਇਆ।ਅੰਡਰ-17 ਵਿੱਚ ਹਰਸ਼ਿਤ ਨੇ ਰਣਵੀਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਅੰਡਰ-21 ਵਿੱਚ ਅਵਤਾਰ ਨੇ ਸਹਿਜ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਅੰਡਰ-30 ਵਿੱਚ ਗੁਰਮੀਤ ਸਿੰਘ ਨੇ ਰਾਹੁਲ ਨੂੰ ਮਾਤ ਦੇ ਕੇ ਸੋਨੇ ਦਾ ਮੈਡਲ ਜਿੱਤਿਆ। ਅੰਡਰ-40 ਵਿੱਚ ਜਤਿੰਦਰ ਸਿੰਘ ਨੇ ਸੰਦੀਪ ਨੂੰ ਹਰਾਇਆ। ਖੋਹ-ਖੋਹ ਦੇ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਸ਼ਹਿਰੀ ਨੇ ਘਨੌਰ ਨੂੰ 18-7 ਨਾਲ ਹਰਾ ਕੇ ਸੋਨੇ ਦਾ ਜਦੋਂਕਿ ਸਮਾਣਾ ਅਤੇ ਸਨੌਰ ਨੇ ਸਾਂਝੇ ਤੋਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਉਮਰ ਵਰਗ ਵਿੱਚ ਪਟਿਆਲਾ ਨੇ ਪਾਤੜਾਂ ਨੂੰ 8 ਅੰਕਾਂ ਨਾਲ ਹਰਾ ਕੇ ਪਹਿਲਾਂ ਸਥਾਨ ਜਦੋਂਕਿ ਭੁਨਰਹੇੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here