ਨੇਤਰਦਾਨ ਕਰਨਾ ਸਭ ਤੋਂ ਉੱਤਮ ਦਾਨ: ਮੰਤਰੀ ਜਿੰਪਾ

ਹੁਸ਼ਿਆਰਪੁਰ/ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਭਾਰਤ ਵਿੱਚ ਅੱਜ ਲੱਖਾਂ ਹੀ ਵਿਅਕਤੀ ਅੱਖਾਂ ਦੇ ਰੋਸ਼ਨੀ ਤੋਂ ਵਾਂਝੇ ਹਨ ਅੱਖਾਂ ਦੀ ਰੋਸ਼ਨੀ ਨਾ ਹੋਣ ਕਰਕੇ ਹਨੇਰੀ ਦੁਨੀਆਂ ਵਿੱਚ ਜੀ ਰਹੇ ਹਨ ਇਸ ਲਈ ਅੱਜ ਇਹ ਸਮੇਂ ਦੀ ਵੱਡੀ ਲੋੜ ਹੈ ਕਿ ਲੋਕਾ ਚ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਪੈਦਾ ਹੋਏ ਰੁਝਾਨ ਲਈ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਵੇ ਇਹ ਵਿਚਾਰ ਪੰਜਾਬ ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਏ ਡੀ ਸੀ ਰਾਹੁਲ ਚਾਬਾ ਤੇ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਇਸ ਮਿਸ਼ਨ ਨੂੰ ਪੰਜਾਬ ਸਰਕਾਰ ਨੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਹਰ ਬਲਾਕ ਵਿੱਚ ਅੱਖਾਂ ਦਾਨ ਸਰੀਰ ਦਾਨ ਦੇ ਅੰਗਦਾਨ ਜਾਗਰੂਕਤਾ ਲਹਿਰ ਚਲਾਈ ਜਾ ਰਹੀ ਹੈ। ਜੋ ਕਿ ਬਹੁਤ ਹੀ ਸ਼ਲਾਂਘਾਯੋਗ ਹੈ।

Advertisements

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ ਪੀ ਮਨਜੀਤ ਕੌਰ ਨੇ ਕਿਹਾ ਕਿ ਅੱਜ ਦੇ ਆਧੁਨਿਕ ਸੋਚ ਦੇ ਧਾਰਨੀ ਮੰਨੇ ਜਾਂਦੇ ਯੁਗ ਵਿੱਚ ਵੀ ਜਦੋਂ ਕੋਈ ਇਨਸਾਨ ਦੁਨੀਆ ਤੋਂ ਮਰ ਜਾਂਦਾ ਹੈ ਤਾਂ ਉਸਦੇ ਅੰਗਾਂ ਨੂੰ ਅਗਨੀ ਭੇਂਟ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਉਸ ਦੇ ਕੀਮਤੀ ਅੰਗ ਜਿਵੇਂ ਅੱਖਾਂ, ਗੁਰਦੇ ਤੇ ਹੋਰ ਵੀ ਅੰਗ ਅੱਗ ਵਿੱਚ ਸੜ ਕੇ ਸਵਾਹ ਹੋ ਜਾਂਦੇ ਹਨ । ਜੋ ਕਿ ਇਨਸਾਨ ਦੇ ਵੱਲੋਂ ਮਰਨ ਉਪਰੰਤ ਦਾਨ ਕੀਤੇ ਗਏ ਅੰਗ ਤੇ ਅੱਖਾਂ ਨਾਲ ਕਈ ਵਿਅਕਤੀਆਂ ਦਾ ਜੀਵਨ ਬਚ ਸਕਦੇ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਆਪਣੀਆਂ ਅੱਖਾਂ ਜਾਂ ਫਿਰ ਹੋਰ ਅੰਗ ਦਾਨ ਕੀਤੇ ਹੋਣ ਤਾਂ ਉਹ ਮਰਨ ਉਪਰੰਤ ਵੀ ਜਿਉਂਦਾ ਰਹਿ ਸਕਦਾ ਹੈ। ਨੇਤਰਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ ਮਨੁੱਖਤਾ ਦੇ ਭਲੇ ਲਈ ਲੋਕਾਂ ਨੂੰ ਅੱਖਾਂ ਦਾਨ ਸਰੀਰ ਦਾਨ ਤੇ ਅੰਗ ਦਾਨ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਭਾਰਤ ਦੇ ਅੰਦਰ ਨੇਤਰਹੀਣੀਆਂ ਵਿਅਕਤੀਆਂ ਨੂੰ ਵੱਧ ਤੋਂ ਵੱਧ ਅੱਖਾਂ ਦੀ ਰੋਸ਼ਨੀ ਦਿੱਤੀ ਜਾ ਸਕੇ।

LEAVE A REPLY

Please enter your comment!
Please enter your name here