ਜ਼ਿਲ੍ਹਾ ਪੱਧਰੀ ਖੇਡਾਂ ਦੇ ਨੌਵੇਂ ਦਿਨ ਹੋਏ ਦਿਲਚਸਪ ਮੁਕਾਬਲੇ    

ਪਟਿਆਲਾ (ਦ ਸਟੈਲਰ ਨਿਊਜ਼)। ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਨੌਵੇਂ ਦਿਨ ਹਾਕੀ, ਹੈਂਡਬਾਲ ਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਹਾਕੀ ਦੇ ਖੇਡ ਮੁਕਾਬਲਿਆਂ ਅੰਡਰ 17 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਨ ਥੂਹੀ ਨਾਭਾ ਨੇ ਪਹਿਲਾ, ਪੋਲੋ ਗਰਾਊਂਡ ਨੇ ਦੂਜਾ ਅਤੇ ਗੁਰਕੁਲ ਗਲੋਬਲ ਕਰੇਂਜਾ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਪਹਿਲਾ, ਪਾਤੜਾਂ ਏ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਨ ਥੂਹੀ ਨਾਭਾ ਨੇ ਤੀਜਾ ਸਥਾਨ ਹਾਸਲ ਕੀਤਾ।

Advertisements

ਹੈਂਡਬਾਲ ਦੀ ਖੇਡ ਵਿੱਚ ਬੜੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਅੰਡਰ 17 ਲੜਕਿਆਂ ਵਿੱਚ ਡੀ.ਏ.ਵੀ ਦੀ ਟੀਮ ਨੇ ਰਾਜਪੁਰਾ ਦੀ ਟੀਮ ਨੂੰ 12-09 ਨਾਲ ਮਾਤ ਦਿੱਤੀ। ਸਮਾਣਾ ਦੀ ਟੀਮ ਨੇ ਦੀਪ ਮਾਡਲ ਸਕੂਲ ਨੂੰ 11-07 ਦੇ ਫ਼ਰਕ ਨਾਲ ਹਰਾਇਆ। ਅਕਬਰਪੁਰ ਦੀ ਟੀਮ ਨੂੰ ਸਨੌਰ ਦੀ ਟੀਮ ਨੇ 14-08 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਪੋਲੋ ਗਰਾਊਂਡ ਨੇ ਡੀ.ਏ.ਵੀ ਨੂੰ, ਅਸਰਪੁਰ ਨੇ ਬਾਰਨ ਨੂੰ 13-07 ਦੇ ਅੰਕਾਂ ਨਾਲ ਹਰਾਇਆ। ਭੁਨਰਹੇੜੀ ਦੀ ਟੀਮ ਨੇ ਸਮਾਣਾ 3 ਨੂੰ 13-03 ਨਾਲ ਅਤੇ ਅਸਰਪੁਰ ਦੀ ਟੀਮ ਨੂੰ 24-09 ਦੇ ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿੱਚ ਸਮਾਣਾ ਦੀ ਟੀਮ ਨੇ ਦੀਪ ਮਾਡਲ ਹਾਈ ਸਕੂਲ ਨੂੰ 06-05 ਨਾਲ ਹਰਾਇਆ। ਰਾਜਪੁਰਾ ਦੀ ਟੀਮ ਨੇ ਅਸਰਪੁਰ ਨੂੰ 09-02 ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਪੋਲੋ ਗਰਾਊਂਡ ਦੀ ਟੀਮ ਨੇ ਸਮਾਣਾ ਨੂੰ 07-01 ਦੇ ਫ਼ਰਕ ਨਾਲ ਮਾਤ ਦਿੱਤੀ। ਬਾਰਨ ਦੀ ਟੀਮ ਨੇ ਰਾਜਪੁਰਾ ਨੂੰ 14-07 ਦੇ ਅੰਕਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਭੁਨਰਹੇੜੀ ਨੇ ਪੋਲੋ ਗਰਾਊਂਡ ਦੀ ਟੀਮ ਨੂੰ 11-05 ਦੇ ਫ਼ਰਕ ਨਾਲ ਹਰਾਇਆ।ਇਸੇ ਤਰ੍ਹਾਂ ਸਨੌਰ ਨੇ ਬਾਰਨ ਨੂੰ 11-03 ਨਾਲ ਹਰਾਇਆ।

ਸਰਕਲ ਸਟਾਈਲ ਕਬੱਡੀ ਅੰਡਰ 21-30 ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਪਾਤੜਾਂ ਏ ਦੀ ਟੀਮ ਨੇ ਪਹਿਲਾ, ਨਾਭਾ ਦੀ ਟੀਮ ਨੇ ਦੂਜਾ, ਪਾਤੜਾਂ ਬੀ ਅਤੇ ਭੁਨਰਹੇੜੀ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸੇ ਤਰ੍ਹਾਂ ਲੜਕੀਆਂ ਵਿੱਚ ਸਮਾਣਾ ਏ ਨੇ ਪਹਿਲਾ ਅਤੇ ਸਮਾਣਾ ਬੀ ਨੇ ਦੂਜਾ ਸਥਾਨ ਹਾਸਲ ਕੀਤਾ।

LEAVE A REPLY

Please enter your comment!
Please enter your name here