ਪ੍ਰਾਚੀਨ ਸ਼੍ਰੀ ਭੱਦਰਕਾਲੀ ਮੰਦਰ ਬਜ਼ਾਰ ਕਲਾਂ ਵਿਖੇ ਭਜਨ ਸੰਧਿਆ ਦਾ ਆਯੋਜਨ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਪ੍ਰਾਚੀਨ ਸ਼੍ਰੀ ਭੱਦਰਕਾਲੀ ਮੰਦਰ ਬਜ਼ਾਰ ਕਲਾਂ ਜਲੰਧਰ ਵਿਖੇ ਮਾਘ ਮਹੀਨੇ ਸਬੰਧੀ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਸੁਮੇਸ਼ ਲੂਥਰਾ ਦੀ ਪ੍ਰਧਾਨਗੀ ਹੇਠ ਕਰਵਾਏ ਭਜਨ ਸ਼ਾਮ ਦੌਰਾਨ ਮੂਰਤੀ ਤਾਰਾ ਦੇਵੀ ਮੰਦਿਰ ਮਿੱਠਾ ਬਾਜ਼ਾਰ ਦੀ ਪ੍ਰਧਾਨ ਨੀਰੂ ਕਪੂਰ ਨੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।  ਭਜਨ ਸੰਧਿਆ ਦੀ ਸ਼ੁਰੂਆਤ ਸ਼੍ਰੀ ਹਨੂੰਮਾਨ ਚਾਲੀਸਾ ਅਤੇ ਸ਼੍ਰੀ ਗਣੇਸ਼ ਵੰਦਨਾ ਦੇ ਸਮੂਹਿਕ ਪਾਠ ਨਾਲ ਹੋਈ।  ਇਸ ਉਪਰੰਤ ਭਜਨ ਗਾਇਕ ਨੇ ‘ਸਵਰਗ ਤੋ ਸੋਹਣਾ ਤੇਰਾ ਦੁਆਰ, ਐਸੀ ਹੱਥ ਜੋੜ ਖਰੇ’ ਅਤੇ ‘ਹੱਥ ਜੋੜ ਖੜੀ ਹੂੰ ਤੇਰੇ ਦਰ ਮੇਰੀ ਮਾਂ, ਪੁਰੀ ਕਰ ਦੇ ਮੁਰਾਦ ਏਕ ਬਾਰ ਮੇਰੀ ਮਾਂ’ ਸਮੇਤ ਕਈ ਖ਼ੂਬਸੂਰਤ ਭਜਨ ਪੇਸ਼ ਕੀਤੇ। ਸੁਮੇਸ਼ ਲੂਥਰਾ ਨੇ ਮਾਘ ਮਹੀਨੇ ਦੀ ਧਾਰਮਿਕ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਮਹੀਨੇ ਵਿੱਚ ਕੀਤੇ ਜਾਣ ਵਾਲੇ ਹਵਨ ਯੱਗ ਦਾ ਪੁੰਨ ਫਲ ਜ਼ਰੂਰ ਮਿਲਦਾ ਹੈ।

Advertisements

ਨੀਰੂ ਕਪੂਰ ਨੇ ਕਿਹਾ ਕਿ ਮਾਘ ਮਹੀਨੇ ਵਿੱਚ ਦਾਨ ਅਤੇ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਗਰੀਬ ਅਤੇ ਲੋੜਵੰਦ ਲੋਕਾਂ ਨੂੰ ਦਾਨ ਕਰਕੇ ਇਸ ਦੀ ਮਹੱਤਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਆਰਤੀ ਪੂਜਾ ਉਪਰੰਤ ਭੰਡਾਰਾ ਕਰਵਾਇਆ ਗਿਆ। ਮੰਦਿਰ ਕਮੇਟੀ ਵੱਲੋਂ ਆਏ ਮਹਿਮਾਨਾਂ ਅਤੇ ਭਜਨ ਗਾਇਕਾਂ ਨੂੰ ਮਾਤਾ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰੇਖਾ ਹਾਂਡਾ, ਰੇਣੂ ਛਾਬੜਾ, ਸਰਿਤਾ ਟੰਡਨ, ਕਿਰਨ ਗੁਪਤਾ, ਰਜਨੀ ਸ਼ਰਮਾ, ਇੰਦਰਾ ਰਾਣੀ, ਪੂਜਾ ਰਾਣੀ, ਰਾਮ ਲਾਲ, ਬਲਵਿਦਰ ਕੁਮਾਰ, ਸ਼ਾਮ ਲਾਲ, ਅਸ਼ੋਕ ਕੁਮਾਰ ਹਾਂਡਾ, ਸੁਰਿੰਦਰ ਕੁਮਾਰ ਬੱਬਰ, ਨਵਲ ਕੁਮਾਰ, ਅਸ਼ੋਕ ਕੁਮਾਰ ਸਾਹਨੀ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here