ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦਾ 14 ਹਜ਼ਾਰ ਕੁਇੰਟਲ ਬੀਜ ਸਬਸਿਡੀ ‘ਤੇ ਵੰਡਿਆ ਜਾਵੇਗਾ : ਡਿਪਟੀ ਕਮਿਸ਼ਨਰ

ਪਟਿਆਲਾ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਲਈ ਵਧੀਆਂ ਕਿਸਮ ਦਾ ਕਣਕ ਦਾ ਬੀਜ 50 ਫ਼ੀਸਦੀ ਸਬਸਿਡੀ ਉਪਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 14 ਹਜ਼ਾਰ ਕੁਇੰਟਲ ਬੀਜ ਪਟਿਆਲਾ ਜ਼ਿਲ੍ਹੇ ਲਈ ਭੇਜਿਆ ਗਿਆ ਹੈ ਜਿਸ ਨੂੰ ਬੀਜ ਦੀ ਕੀਮਤ ਦੇ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਉਪਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਬੀਜ ਛੋਟੇ ਕਿਸਾਨਾਂ ਨੂੰ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਇਆ ਜਾਵੇਗਾ।
 

Advertisements

ਇਸ ਬਾਰੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਕਣਕ ਦਾ ਬੀਜ ਸਬਸਿਡੀ ‘ਤੇ ਪ੍ਰਾਪਤ ਕਰਨ ਲਈ 31 ਅਕਤੂਬਰ ਤੱਕ ਕਿਸਾਨ ਆਨ ਲਾਈਨ www.agrimachinerypb.com ਬਿਨੈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਪੰਜ ਏਕੜ ਲਈ ਬੀਜ ਸਬਸਿਡੀ ਉਪਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਬਸਿਡੀ ਪਹਿਲ ਦੇ ਆਧਾਰ ‘ਤੇ ਢਾਈ ਏਕੜ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ ਫੇਰ ਢਾਈ ਤੋਂ ਪੰਜ ਏਕੜ ਵਾਲੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ।

ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਕਣਕ ਦੇ ਬੀਜ ਉਨਤ ਪੀ.ਬੀ.ਡਬਲਿਊ 343, ਉਨਤ ਪੀ.ਬੀ.ਡਬਲਿਊ 550, ਪੀ.ਬੀ. ਡਬਲਿਊ 1 ਜ਼ਿੰਕ, ਪੀ.ਬੀ. ਡਬਲਿਊ 725, ਪੀ.ਬੀ. ਡਬਲਿਊ 677, ਐਚ.ਡੀ. 3086, .ਡਬਲਿਊ ਐਚ 187, ਡੀ.ਬੀ.ਡਬਲਿਊ 222, ਪੀ.ਬੀ. ਡਬਲਿਊ 803, ਪੀ.ਬੀ. ਡਬਲਿਊ 824, ਪੀ.ਬੀ. ਡਬਲਿਊ 826, ਪੀ.ਬੀ. ਡਬਲਿਊ 869, ਪਿਛੇਤੀ ਬਿਜਾਈ ਲਈ ਪੀ.ਬੀ. ਡਬਲਿਊ 752, ਪੀ.ਬੀ. ਡਬਲਿਊ 757 ਅਤੇ ਬਰਾਨੀ ਹਾਲਤਾਂ ਲਈ ਪੀ.ਬੀ. ਡਬਲਿਊ 660 ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ।

LEAVE A REPLY

Please enter your comment!
Please enter your name here