ਮੈਡਮ ਅਨੀਤਾ ਸਾਗਰ ਬਣੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਨਵੇਂ ਪ੍ਰਿੰਸੀਪਲ            

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅਨੀਤਾ ਸਾਗਰ ਨੇ ਬਤੌਰ ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਅਹੁਦਾ ਸੰਭਾਲਿਆ । ਇਸ ਮੌਕੇ ਕਾਲਜ ਕੌਂਸਲ ਅਤੇ ਸਮੂਹ ਸਟਾਫ਼ ਨੇ ਪ੍ਰਿੰਸੀਪਲ ਅਨੀਤਾ ਸਾਗਰ ਦਾ ਤਹਿ ਦਿਲੋਂ ਸਵਾਗਤ ਕੀਤਾ । ਪ੍ਰਿੰਸੀਪਲ ਅਨੀਤਾ ਸਾਗਰ ਨੇ ਕਾਲਜ ਦੇ ਗੌਰਵਮਈ ਇਤਿਹਾਸ ਅਤੇ ਸਾਬਕਾ ਪ੍ਰਿੰਸੀਪਲ ਸਾਹਿਬਾਨਾਂ ਨੂੰ ਯਾਦ ਕਰਦਿਆਂ ਕਾਲਜ ਨੂੰ ਬੁਲੰਦੀਆਂ ਦੇ ਰਾਹ ਤੇ ਅੱਗੇ ਤੋਰਨ ਲਈ ਅਹਿਦ ਲਿਆ ਅਤੇ ਸਭ ਨੂੰ ਇਸ ਵਿਚ ਭਰਪੂਰ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ।

Advertisements

ਇਸ ਮੌਕੇ ਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ ਨਾਲ ਆਏ ਸਟਾਫ਼ ਮੈਂਬਰਾ ਡਾ . ਮੋਨਿਕਾ ਖੰਨਾ , ਪ੍ਰੋ . ਰਣਜੀਤ ਕੁਮਾਰ , ਪ੍ਰੋ. ਹੈਪੀ ਕੁਮਾਰ , ਪ੍ਰੋ. ਰਸ਼ਮੀ ਵਿਰਕ , ਪ੍ਰੋ. ਦਲਜੀਤ ਕੌਰ , ਡਾ . ਸੰਦੀਪ ਤੋ ਇਲਾਵਾ ਮੈਡਮ ਦੇ ਪਰਿਵਾਰਕ ਮੈਂਬਰ ਪ੍ਰੇਮ ਸਾਗਰ ਤੇ ਡਾ . ਅਕਸ਼ਿਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਕਾਲਜ ਦੇ ਵਾਈਸ ਪ੍ਰਿੰਸੀਪਲ  (ਡਾ .)ਪ੍ਰੋਫੈਸਰ ਜਸਵੀਰਾ ਅਨੂਪ ਮਿਨਹਾਸ ਅਤੇ ਕਾਲਜ ਕੌਂਸਲ ਮੈਂਬਰ ਪ੍ਰੋ . ਨਵਦੀਪ ਕੌਰ , ਡਾ . ਹਰਜਿੰਦਰ ਸਿੰਘ , ਪ੍ਰੋ. ਸੁਨੀਤਾ ਭੱਟੀ , ਪ੍ਰੋ. ਹਰਜਿੰਦਰ ਪਾਲ , ਪ੍ਰੋ. ਧਰਮਪਾਲ ਅਤੇ ਪ੍ਰੋ . ਰਣਜੀਤ ਕੁਮਾਰ ਨੇ ਸਮੂਹ ਸਟਾਫ਼ ਵਲੋਂ ਆਪਣੀਆ ਡਿਊਟੀਆਂ ਨੂੰ ਤਹੇ ਦਿਲੋ ਨਿਭਾਉਣ ਦਾ ਭਰੋਸਾ ਦਿੱਤਾ ।

LEAVE A REPLY

Please enter your comment!
Please enter your name here