ਸ਼ਾਰਟ ਸਰਕਟ ਹੋਣ ਕਾਰਨ ਪੀਜੀਆਈ ਨਹਿਰੂ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ, ਮਰੀਜ਼ਾਂ ਨੂੰ ਕੀਤਾ ਗਿਆ ਸ਼ਿਫ਼ਟ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਬੀਤੀ ਰਾਤ ਪੀਜੀਆਈ ਨਹਿਰੂ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਸਾਰਾ ਕੰਪਿਊਟਰ ਸਿਸਟਮ ਨੁਕਸਾਨਿਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਦੇ ਮੱਦੇਨਜ਼ਰ ਬੀ, ਸੀ ਬਲਾਕ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਸ਼ੀਸ਼ੇ ਤੋੜ ਕੇ ਅੱਗ ਤੇ ਕਾਬੂ ਪਾਇਆ ਗਿਆ। ਵਾਰਡ ਅਤੇ ਐਮਰਜੈਂਸੀ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ।

Advertisements

ਮਰੀਜ਼ਾਂ ਨੂੰ ਕਿਸੇ ਹੋਰ ਥਾਂ ਤੇ ਸ਼ਿਫ਼ਟ ਕੀਤਾ ਗਿਆ ਹੈ। ਪੀਜੀਆਈ ਦੇ ਅੰਦਰੂਨੀ ਫਾਇਰ ਸਟੇਸ਼ਨ ਵਿੱਚ ਅੱਗ ਤੇ ਕਾਬੂ ਨਾ ਪਾਏ ਜਾਣ ਤੇ ਚੰਡੀਗੜ੍ਹ ਦੇ ਫਾਇਰ ਸਟੇਸ਼ਨ ਨੂੰ ਸੂਚਿਤ ਕਰਕੇ ਫਾਇਰ ਟੈਡਰਾਂ ਨੂੰ ਬੁਲਾਇਆ ਗਿਆ। ਇਸ ਦੌਰਾਨ ਇੰਟਰਨਲ ਮੈਡੀਸਨ ਦੇ ਪ੍ਰੋਫੈਸਰ ਸੰਜੇ ਜੈਨ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਐੱਸਡੀਐੱਮ ਸਾਊਥ ਵੀ ਮੌਕੇ ਤੇ ਪਹੁੰਚੇ। ਅੱਗ ਬੁਝਾਉਣ ਵਿੱਚ ਲੱਗੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲ ਕਰਨੀ ਪਈ।

LEAVE A REPLY

Please enter your comment!
Please enter your name here