ਹਾਜੀਪੁਰ ਪੁਲਿਸ ਨੇ 18000 ਐਮਐਲ ਨਜਾਇਜ ਸ਼ਰਾਬ ਮਾਮਲੇ ਵਿੱਚ ਆਰੋਪੀ ਫਿਲਪਸ ਨੂੰ ਕੀਤਾ ਗ੍ਰਿਫ਼ਤਾਰ

ਮੁਕੇਰੀਆ (ਦ ਸਟੈਲਰ ਨਿਊਜ਼), ਪਲਕ। ਥਾਣਾ ਹਾਜੀਪੁਰ ਪੁਲਿਸ ਮੁਖੀ ਐਸ.ਐਚ.ਓ. ਸੁਭਾਸ਼ ਦੀ ਅਗਵਾਈ ਹੇਠ ਏ.ਐਸ.ਆਈ. ਗੁਰਵਿੰਦਰਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਨਾਮਾਲੂਮ ਵਿਅਕਤੀ ਵੱਲੋਂ ਸੁੱਟੇ ਬੋਰੇ ਵਿੱਚ 18000 ਐਮ.ਐਲ. ਨਜਾਇਜ ਸ਼ਰਾਬ ਬਰਾਮਦ ਕਰਕੇ 19-08-2023 ਨੂੰ ਮਾਮਲਾ ਦਰਜ ਕੀਤਾ ਸੀ।

Advertisements

ਜਾਣਕਾਰੀ ਮੁਤਾਬਕ ਉਸ ਦੌਰਾਨ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸ ਦੀ ਜਾਂਚ ਦੌਰਾਨ ਪੁਲਿਸ ਨੇ ਆਰੋਪੀ ਫਿਲਪਸ ਪੁੱਤਰ ਡੇਵਿਡ ਵਾਸੀ ਮਨਸੂਰਪੁਰ ਥਾਣਾ ਮੁਕੇਰੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here