ਲੁੱਟਾ ਖੋਹਾਂ ਕਰਨ ਵਾਲੇ ਕੀਤੇ ਜਾ ਰਹੇ ਨੇ ਗ੍ਰਿਫਤਾਰ: ਇੰਸ. ਕਰਨੈਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ ਇੰਦਰਜੀਤ ਹੀਰਾ। ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਅਤੇ ਪਲਵਿੰਦਰ ਸਿੰਘ PPS ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਅਤੇ ਲੁੱਟਾ ਖੋਹਾਂ ਦੀ ਵਾਰਦਾਤ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਦੇਵ ਸਿੰਘ ਇੰਚਾਰਜ ਚੋਕੀ ਪੁਰਹੀਰਾਂ ਨੇ ਮਿਤੀ 12-10-2023 ਨੂੰ ਦੋਸ਼ੀ ਮਹਾਂਵੀਰ ਥਾਪਰ ਉਰਫ ਵਿੱਕੀ ਥਾਪਰ ਪੁੱਤਰ ਰਾਜ ਕੁਮਾਰ ਥਾਪਰ ਵਾਸੀ ਮੁਹੱਲਾ ਦਸਮੇਸ਼ ਨਗਰ ਫਗਵਾੜਾ ਰੋਡ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਕੇਂਦਰੀ ਜੇਲ ਹੁਸ਼ਿਆਰਪੁਰ ਤੋਂ ਪ੍ਰੋਡਕਸ਼ਨ ਤੇ ਲਿਆ ਕੇ ਮੁੱਕਦਮਾ ਨੰਬਰ 209 ਮਿਤੀ 03-09-2023 ਅਧ:379 ਬੀ,34 IPC 25/54/59 ਅਸਲਾ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਗ੍ਰਿਫਤਾਰ ਕੀਤਾ ਗਿਆ ਹੈ।

Advertisements

ਦੋਸ਼ੀ ਮਹਾਂਵੀਰ ਥਾਪਰ ਉਰਫ ਵਿੱਕੀ ਥਾਪਰ ਉਕਤ ਨੇ ਮਿਤੀ 02-09-2023 ਨੂੰ ਵਕਤ ਕਰੀਬ 10:45 ਪੀ.ਐਮ ਆਪਣੇ ਸਾਥੀਆਂ ਕ੍ਰਿਤਕਾ ਪੁੱਤਰੀ ਸਤੀਸ਼ ਜੋਸ਼ੀ ਵਾਸੀ ਜੱਟਾ ਮੁਹੱਲਾ ਗੋਰਾ ਗੇਟ ਥਾਣਾ ਸਿਟੀ ਹੁਸ਼ਿਆਰਪੁਰ ਅਤੇ ਜਸਪ੍ਰੀਤ ਸਿੰਘ ਬੈਂਸ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਡਘਾਮ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨਾਲ ਮਿਲ ਕੇ ਸ਼ਿਵਮ ਹਸਪਤਾਲ ਦੇ ਨਜਦੀਕ ਫਗਵਾੜਾ ਰੋਡ ਤੋ ਪੰਕਜ ਪੁੱਤਰ ਪਰਮਾਨੰਦ ਵਾਸੀ ਗਲੀ ਨੰਬਰ 03 ਮੁਹੱਲਾ ਦੀਪ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਕੰਨਪੱਟੀ ਤੇ ਪਿਸਤੋਲ ਰੱਖ ਕੇ ਉਸ ਦੀ ਕਾਰ ਨੰਬਰੀ ਪੀ.ਬੀ 07 ਬੀ.ਜੇ-8648 ਮਾਰਕਾ ਆਈ-2 ਰੰਗ ਚਿੱਟਾ ਸਮੇਤ 16 ਹਜਾਰ ਰੁਪਏ ਨਗਦ ਦੀ ਖੋਹ ਕੀਤੀ ਸੀ।ਜਿਸ ਦੇ ਸਬੰਧ ਵਿੱਚ ਉਕਤ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਇੰਚਾਰਜ ਚੋਕੀ ਪੁਰਹੀਰਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਅਮਲ ਵਿੱਚ ਲਿਆਂਦੀ।

ਮੁੱਕਦਮਾ ਵਿੱਚ ਦੋਸ਼ੀਆਨ ਦੋਸ਼ਣ ਕ੍ਰਿਤਕਾ ਪੁੱਤਰੀ ਸਤੀਸ਼ ਜੋਸ਼ੀ ਵਾਸੀ ਜੱਟਾ ਮੁਹੱਲਾ ਗੋਰਾ ਗੇਟ ਥਾਣਾ ਸਿਟੀ ਹੁਸ਼ਿਆਰਪੁਰ ਅਤੇ ਜਸਪ੍ਰੀਤ ਸਿੰਘ ਬੈਸ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਡਘਾਮ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਪਹਿਲਾ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸ਼ੀ ਮਹਾਵੀਰ ਥਾਪਰ ਉਰਫ ਵਿੱਕੀ ਥਾਪਰ ਪੁੱਤਰ ਰਾਜਕੁਮਾਰ ਥਾਪਰ ਵਾਸੀ ਮੁਹੱਲਾ ਦਸਮੇਸ਼ ਨਗਰ ਫਗਵਾੜਾ ਰੋਡ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪਾਸੋ ਖੋਹ ਕੀਤੀ ਹੋਈ ਕਾਰ ਨੰਬਰੀ ਪੀ.ਬੀ 07 ਬੀ.ਜੇ-8648 ਮਾਰਕਾ ਆਈ-20 ਰੰਗ ਚਿੱਟਾ ਅਤੇ ਮੋਕਾ ਪਰ ਵਰਤਿਆ ਹੋਇਆ ਪਿਸਤੋਲ ਬ੍ਰਾਮਦ ਕੀਤਾ ਜਾ ਚੁੱਕਾ ਹੈ ਅਤੇ ਇਸ ਨੂੰ ਮੁਲਜ਼ਮ ਵਲੋ ਕੀਤੀਆਂ ਗਈਆ ਹੋਰ ਵਾਰਦਾਤਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here