ਜਿਲ੍ਹਾ ਪਠਾਨਕੋਟ ਦੇ 126 ਪਿੰਡਾਂ ਨੂੰ ਪਹਿਲੇ ਫੇਜ ਵਿੱਚ ਕੀਤਾ ਗਿਆ ਓਡੀਐਫ ਪਲੱਸ: ਡਿਪਟੀ ਕਮਿਸਨਰ

ਪਠਾਨਕੋਟ (ਦ ਸਟੈਲਰ ਨਿਊਜ਼): ਜਿਲ੍ਹਾ ਪਠਾਨਕੋਟ ਦੇ 126 ਪਿੰਡਾਂ ਨੂੰ ਓ.ਡੀ.ਐਫ. ਪਲੱਸ ਕਰ ਦਿੱਤਾ ਗਿਆ ਹੈ ਅਤੇ 30 ਅਕਤੂਬਰ 2023 ਤੱਕ ਜਿਲ੍ਹਾ ਪਠਾਨਕੋਟ ਨੂੰ 50 ਪ੍ਰਤੀਸਤ ਓ.ਡੀ.ਐਫ. ਪਲੱਸ ਕਰ ਦਿੱਤਾ ਜਾਵੈਗਾ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਵਾਟਰ ਸਪਲਾਈ ਐਂਡ ਸੈਨੀਟੇਸਨ ਵਿਭਾਗ ਪਠਾਨਕੋਟ ਦੀ ਇੱਕ ਮੀਟਿੰਗ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਵਿਕਾਸ), ਬੁੱਧੀ ਰਾਜ ਸਿੰਘ ਜਿਲ੍ਹਾ ਪ੍ਰੀਸਦ ਸਕੱਤਰ, ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸਨ ਪਠਾਨਕੋਟ, ਬੀ.ਡੀ.ਓ. ਨੀਰੂ ਬਾਲਾ, ਹਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਪਵਨਪ੍ਰੀਤ ਕੌਰ, ਜਸਬੀਰ ਕੌਰ, ਅਜੈ ਕੁਮਾਰ , ਧੀਰਜ ਡੋਗਰਾ ਐਸ.ਡੀ.ਓ. ਵਾਟਰ ਸਪਲਾਈ ਸੈਨੀਟੇਸਨ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।

Advertisements

ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ 421 ਪੰਚਾਇਤਾਂ ਹਨ ਜਿਸ ਅਧੀਨ 364 ਪਿੰਡ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਅਧੀਨ ਆਉਂਦੇ ਇਨ੍ਹਾਂ ਪਿੰਡਾਂ ਵਿੱਚੋਂ 126 ਪਿੰਡਾਂ ਨੂੰ ਪਹਿਲੇ ਫੇਜ ਵਿੱਚ ਓ.ਡੀ.ਐਫ. ਪਲੱਸ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮੂਹਿੰਮ ਅਧੀਨ ਸਭ ਤੋਂ ਪਹਿਲੇ ਫੇਜ (ਅਸਪਾਈਰਿੰਗ) ਵਿੱਚ ਸੋਲਿਡ ਵੇਸਟ ਮੈਨੇਜਮੈਂਟ ਜਾਂ ਲਿਉਕਿੱਡ ਵੇਸਟ ਮੈਨਜਮੈਂਟ ਬਣਿਆ ਹੋਣਾ ਚਾਹੀਦਾ ਹੈ ਅਤੇ ਸਵੱਛ ਭਾਰਤ ਮੂਹਿੰਮ ਅਧੀਨ ਦੂਸਰੇ ਫੇਜ (ਰਾਈਜਿੰਗ) ਵਿੱਚ ਸੋਲਿਡ /ਲਿਊਕਿਡ ਵੇਸਟ ਮੈਨਜਮੈਂਟ ਦੋਨੋ ਬਣ ਕੇ ਤਿਆਰ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਤੀਸਰੇ ਫੇਜ (ਮਾਡਲ ) ਅੰਦਰ ਪਿੰਡ ਵਿੱਚ ਸਾਫ ਸਫਾਈ, ਆਂਗਣਬਾੜੀ ਵਿੱਚ ਪਖਾਨਿਆਂ ਦਾ ਹੋਣਾ, ਪਿੰਡ ਵਿੱਚ ਸਥਿਤ ਸਕੂਲਾਂ ਅੰਦਰ ਪਖਾਨਿਆ ਦਾ ਹੋਣਾ, ਜਗ੍ਹਾਂ ਜਗ੍ਹਾਂ ਸਵੱਛ ਭਾਰਤ ਮੂਹਿੰਮ ਤਹਿਤ ਪ੍ਰੇਰਣਾਦਾਇਕ ਸਲੋਗਨ ਲਗਾਏ ਹੋਣੇ ਚਾਹੀਦੇ ਹਨ ਅਤੇ ਇਸ ਦੀ ਪੁੱਛਟੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਕੀਤੀ ਜਾਂਦੀ ਹੈ।

ਉਨ੍ਹਾਂ ਮੀਟਿੰਗ ਦੋਰਾਨ ਵਾਟਰ ਸਪਲਾਈ ਸੈਨੀਟੇਸਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਿਰਧਾਰਤ ਟੀਚਿਆਂ ਨੂੰ ਸਮੇਂ ਰਹਿੰਦਿਆਂ ਹੀ ਪੂਰਾ ਕਰ ਲਿਆ ਜਾਵੈ। ਉਨ੍ਹਾਂ ਕਿਹਾ ਕਿ ਟੀਚੇ ਪੂਰੇ ਕਰਨ ਲਈ ਪੰਚਾਇਤ ਵਿਭਾਗ, ਜਿਲ੍ਹਾ ਪਠਾਨਕੋਟ ਦੇ ਸਾਰੇ ਬਲਾਕਾਂ ਦੇ ਬਲਾਕ ਵਿਕਾਸ ਅਫਸਰ ਪਿੰਡਾਂ ਨੂੰ ਓ.ਡੀ.ਐਫ. ਬਣਾਏ ਜਾਣ ਲਈ ਅਪਣਾ ਪੂਰਾ ਸਹਿਯੋਗ ਦੇਣਗੇ ਅਤੇ ਚਲ ਰਹੇ ਕੰਮਾਂ ਵਿੱਚ ਵੀ ਤੇਜੀ ਲਿਆਉਂਗੇ ਤਾਂ ਜੋ ਸਮੇਂ ਰਹਿੰਦਿਆਂ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ।

LEAVE A REPLY

Please enter your comment!
Please enter your name here