ਜਲੰਧਰ ‘ਚ ਪੁਰਾਣੀ ਰੰਜ਼ਿਸ਼ ਕਾਰਨ ਦੋ ਧਿਰਾਂ ਵਿੱਚਕਾਰ ਚੱਲੀਆਂ ਗੋਲੀਆਂ, 3 ਜ਼ਖ਼ਮੀ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਜਲੰਧਰ ਵਿੱਚ ਲਬਡਾਨ ਥਾਣਾ ਅਧੀਨ ਪੈਂਦੇ ਪਿੰਡ ਅਲੀ ਚੱਕ ਵਿੱਚ ਪੁਰਾਣੀ ਰੰਜ਼ਿਸ਼ ਕਾਰਨ ਦੋ ਧਿਰਾਂ ਵਿੱਚਕਾਰ ਗੋਲੀਆਂ ਚੱਲਣ ਦੀ ਖਬਰ ਮਿਲੀ ਹੈ। ਇਸ ਘਟਨਾ ਵਿੱਚ ਤਿੰਨ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਬਲਬੀਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੂਚਨਾ ਮਿਲੀ ਸੀ ਕਿ ਲਬਡਾਨ ਅਧੀਨ ਪੈਂਦੇ ਪਿੰਡ ਅਲੀ ਚੱਕ ਵਿਖੇ ਗੋਲੀਆਂ ਚੱਲੀਆਂ ਹਨ। ਦੱਸ ਦਈਏ ਕਿ ਮਨਿੰਦਰ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ 307 ਦੇ ਮਾਮਲੇ ਵਿੱਚ ਜੋਸ਼ੀ ਹਸਪਤਾਲ ਵਿੱਚ ਦਾਖਲ ਸੀ, ਦੋ ਮਹੀਨੇ ਪਹਿਲਾਂ ਜ਼ਮਾਨਤ ਤੇ ਬਾਹਰ ਆਇਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

Advertisements

LEAVE A REPLY

Please enter your comment!
Please enter your name here