ਗਾਂ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ 2 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ ਚਾਲਕ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ/ਪਲਕ। ਹੁਸ਼ਿਆਰਪੁਰ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਦੇਰ ਰਾਤ ਇੱਕ ਵਿਅਕਤੀ ਗਾਂ ਨੂੰ ਆਪਣੇ ਟਰੈਕਟਰ ਪਿੱਛੇ ਬੰਨ੍ਹ ਕੇ ਲੈ ਕੇ ਜਾ ਰਿਹਾ ਸੀ। ਟਰੈਕਟਰ ਤੇਜ਼ ਹੋਣ ਕਾਰਨ ਗਾਂ ਡਿੱਗ ਗਈ ਪਰ ਉਹ ਗਾਂ ਨੂੰ 2 ਕਿਲੋਮੀਟਰ ਤੱਕ ਘਸੀਟਦਾ ਹੀ ਲੈ ਗਿਆ। ਜਿਸ ਕਾਰਨ ਗਾਂ ਦਾ ਇੱਕ ਪਾਸਾ ਪੂਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਗਾਂ ਨੂੰ ਐਨੀਮਲ ਸ਼ੈਲਟਰ ਵਾਇਸਲੈਸ ਸੈਕੰਡ ਇਨਿਗ ਹੋਮ ਏਐਨਜੀਓ ਵਿੱਖੇ ਲਿਜਾਇਆ ਗਿਆ ਅਤੇ ਇਸ ਦੀ ਸ਼ਿਕਾਇਤ ਥਾਣਾ ਸਦਰ ਵਿੱਚ ਦਰਜ਼ ਕਰਵਾਈ। ਸੋਸਾਇਟੀ ਦੇ ਪ੍ਰਧਾਨ ਨਵੀਨ ਗ੍ਰੋਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਨਖੇਲਾਂ ਰਹਿਣ ਵਾਲੇ ਸੋਸਾਇਟੀ ਦੇ ਮੈਂਬਰ ਹੈਪੀ ਨੇ ਇਸ ਘਟਨਾ ਬਾਰੇ ਦੱਸਿਆ ਸੀ।

Advertisements

ਸੋਸਾਇਟੀ ਦੇ ਮੈਂਬਰਾਂ ਨੇ ਐਨੀਮਲ ਸ਼ੈਲਟਰ ਵਿਖੇ ਗਾਂ ਦਾ ਇਲਾਜ ਕਰਵਾਇਆ। ਗਾਂ ਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਨਵੀਨ ਨੇ ਸ਼ੱਕ ਜਾਹਰ ਕੀਤਾ ਕਿ ਉਕਤ ਗਾਂ ਚੋਰੀ ਦੀ ਲੱਗਦੀ ਹੈ। ਆਰੋਪੀ ਨੂੰ ਦੇਰ ਸ਼ਾਮ ਡੇਰੇ ਤੋਂ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਰਸ਼ਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਵਿਅਕਤੀ ਦੀ ਪਹਿਚਾਣ ਕਰੀਮ ਪੁੱਤਰ ਹੁਸੈਨ ਵਾਸੀ ਬਜਵਾੜਾ ਕਲਾਂ ਵਜੋਂ ਹੋਈ ਹੈ। ਜਿਸਨੇ ਆਪਣੀ ਗਲਤੀ ਮੰਨ੍ਹ ਲਈ ਹੈ। ਆਰੋਪੀ ਦੇ ਖਿਲ਼ਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here