ਪਾਲ ਕਲਾਥ ਹਾਊਸ ਦੇ ਮਾਲਕ ਮਨਜੀਤ ਸਿੰਘ ਦੀ ਐਕਟਿਵਾ ਹੋਈ ਚੋਰੀ, ਪੁਲਿਸ ਤੋਂ ਜਲਦੀ ਭਾਲ ਕਰਨ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਹੁਸ਼ਿਆਰਪੁਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਾਲ ਕਲਾਥ ਹਾਊਸ ਬੱਸੀ ਖਵਾਜੂ ਬਾਜ਼ਾਰ ਹੁਸ਼ਿਆਰਪੁਰ ਤੋਂ ਇੱਕ ਐਕਟਿਵਾ ਚੋਰੀ ਹੋ ਗਈ। ਇਸ ਸਬੰਧੀ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਦੁਕਾਨ ਦੇ ਨੇੜੇ ਹੀ ਐਕਟਿਵਾ ਖੜ੍ਹੀ ਕੀਤੀ ਸੀ ਤੇ ਚਾਬੀ ਉਨ੍ਹਾਂ ਦੇ ਕੋਲ ਹੀ ਹੈ। ਪਰ ਜਦੋਂ ਉਹਨਾਂ ਨੇ ਵੇਖਿਆ ਤਾਂ ਉਨ੍ਹਾਂ ਦੀ ਐਕਟਿਵਾ ਉੱਥੇ ਨਹੀਂ ਸੀ ਤਾਂ ਉਨ੍ਹਾਂ ਨੇ ਆਲੇ-ਦੁਆਲੇ ਤੋਂ ਲੱਭੀ ਪਰ ਉਨ੍ਹਾਂ ਨੂੰ ਐਕਟਿਵਾ ਨਹੀਂ ਮਿਲੀ। ਉਨ੍ਹਾਂ ਨੂੰ ਪਤਾ ਲੱਗਾ ਕਿ ਕੋਈ ਚੋਰੀ ਕਰਕੇ ਲੈ ਗਿਆ ਹੈ।

Advertisements

ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਅਤੇ ਭਾਜਪਾ ਜ਼ਿਲ੍ਹਾਂ ਮਹਾਮੰਤਰੀ ਸੁਰੇਸ਼ ਭਾਟੀਆ ਨੂੰ ਜਾਣਕਾਰੀ ਦਿੱਤੀ। ਮੌਕੇ ਤੇ ਸੁਰੇਸ਼ ਭਾਟੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ੇ ਹੈ। ਅੱਜਕਲ੍ਹ ਤਿਉਹਾਰ ਦੇ ਦਿਨ ਚੱਲ ਰਹੇ ਹਨ। ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਇਸ ਦਾ ਸੱਭ ਤੋਂ ਵੱਧ ਅਸਰ ਵਪਾਰ ਤੇ ਪਵੇਗਾ। ਮਾਲਕ ਮਨਜੀਤ ਸਿੰਘ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਚੋਰੀ ਹੋਈ ਐਕਟਿਵਾ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।

LEAVE A REPLY

Please enter your comment!
Please enter your name here