ਭਗਵਤੀ ਜਾਗਰਣ ਅਤੇ ਦੂਜਾ ਖੂਨਦਾਨ ਕੈਂਪ ਆਯੋਜਿਤ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ: ਅਵਾਨ ਕੋਟ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਅਵਾਨ ਕੋਟ ਦੇ ਸ਼ਿਵ ਮੰਦਰ ਵਿੱਚ ਚੌਥਾ ਭਗਵਤੀ ਜਾਗਰਣ ਅਤੇ ਦੂਜਾ ਖੂਨਦਾਨ ਕੈਂਪ ਵਿੱਚ ਕਰਵਾਇਆ ਗਿਆ। ਸਮੂਹ ਸ਼ਿਵ ਮੰਦਿਰ ਕਮੇਟੀ 29 ਅਕਤੂਬਰ ਦੀ ਸਵੇਰ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ ਤੋਂ ਮਾਤਾ ਦੀ ਜੋਤ ਲੈਣ ਪਹੁੰਚੇ। ਇਲਾਕਾ ਵਾਸੀਆਂ ਨੇ ਮਾਤਾ ਜੀ ਦੀ ਜੋਤ ਦਾ ਸਵਾਗਤ ਬੜੀ ਧੂਮਧਾਮ ਨਾਲ ਕੀਤਾ ਅਤੇ ਪੂਰੇ ਇਲਾਕੇ ਵਿੱਚ ਪਵਿੱਤਰ ਜੋਤ ਦੀ ਪਰਿਕਰਮਾ ਕਰਵਾਈ ਗਈ। ਕੰਜਕ ਪੂਜਣ ਉਪਰੰਤ ਭੰਡਾਰਾ ਆਰੰਭ ਕਰ ਦਿੱਤਾ ਗਿਆ। ਜਾਗਰਣ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਪੰਡਿਤ ਰਾਮ ਚੰਦਰ ਨੇ ਕੀਤੀ। ਮਾਤਾ ਦੀਆਂ ਭੇਟਾਂ ਦੇ ਪ੍ਰਸਿੱਧ ਕਲਾਕਾਰ ਨੌਨੀ ਸੈਣੀ ਮੁਕਾਰੀ ਨੇ ਮਾਤਾ ਦੀਆ ਭੇਟਾਂ ਨਾਲ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ।

Advertisements

ਪਹਿਲੇ ਪਹਿਰ ਤਾਰਾ ਰਾਣੀ ਦੀ ਕਥਾ ਪੰਡਿਤ ਰਾਮ ਚੰਦਰ ਜੀ ਵੱਲੋਂ ਸੁਣਾਈ ਗਈ। ਕੰਜਕਾਂ ਪੂਜਣ ਤੋਂ ਬਾਅਦ ਪਰਸ਼ਾਦ ਵੰਡਿਆ ਗਿਆ ਅਤੇ ਮਾਤਾ ਦੀ ਜੋਤ ਵਾਪਿਸ ਨੈਨਾਂ ਦੇਵੀ ਮੰਦਿਰ ਵਿੱਚ ਵੀਲੀਨ ਕਰਵਾ ਦਿਤੀ ਗਈ। ਇਸ ਦੇ ਨਾਲ-ਨਾਲ ਕੋਸ਼ਲ ਮਲਟੀ ਸਪੈਸ਼ਲਿਸ਼ਟ ਹਸਪਤਾਲ ਖਰੜ ਦੇ ਮਾਹਿਰ ਡਾਕਟਰਾਂ ਦੀ ਟੀਮ, ਬ੍ਰਾਹਮਣ ਸੇਵਾ ਸਮਿਤੀ ਜਿਲਾ ਰੋਪੜ, ਕੁਦਰਤ ਕੇ ਬੰਦੇ ਸੰਸਥਾ ਅਤੇ ਇਲਾਕੇ ਦੇ ਸਹਿਯੋਗ ਨਾਲ ਦੂਜਾ ਖੂਨਦਾਨ ਕੈਂਪ 29 ਅਕਤੂਬਰ ਨੂੰ ਹੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਿਵ ਮੰਦਿਰ ਅਵਾਨ ਕੋਟ ਵਿੱਚ ਲਗਾਇਆ ਗਿਆ। ਜਿਸ ਵਿੱਚ ਤਕਰੀਬਨ 50 ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਅਵਾਨ ਕੋਟ ਦੇ ਪੰਜਾਬ ਪੁਲਿਸ ਵਿਭਾਗ ਵਿੱਚ ਡਿਉਟੀ ਨਿਭਾ ਰਹੇ ਦਵਿੰਦਰ ਸਿੰਘ ਨੂੰ 18ਵੀਂ ਵਾਰ ਖੂਨਦਾਨ ਕਰਨ ਲਈ ਅਤੇ ਅਵਾਨ ਕੋਟ ਦੇ ਹੀ ਬਿਜਲੀ ਬੋਰਡ ਤੋਂ ਰਿਟਾਇਰਡ ਕਰਮਚਾਰੀ ਸੀਤਾ ਰਾਮ ਨੂੰ 23ਵੀਂ ਖੂਨਦਾਨ ਕਰਨ ਲਈ ਸਮਾਜ ਸੇਵੀ ਪੰਕਜ ਸ਼ਰਮਾ ਅਵਾਨ ਕੋਟ ਅਤੇ ਪਰਧਾਨ ਬਲਵਿੰਦਰ ਸਾਹਨੀ ਅਤੇ ਡਾਕਟਰਾਂ ਦੀ ਟੀਮ ਨੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪਹਿਲੀ ਵਾਰ ਵਾਰ ਖੂਨਦਾਨ ਕਰਨ ਵਾਲੇ ਨੋਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪੰਕਜ ਸ਼ਰਮਾ, ਗੁਰਚਰਨ ਸ਼ਰਮਾ, ਨਵਜੋਤ ਸ਼ਰਮਾਂ, ਰਾਜ ਕੁਮਾਰ ਸੈਣੀ, ਜਸਪਾਲ ਸੈਣੀ ਅਤੇ ਸੀਤਾ ਰਾਮ ਨੇ ਜਾਗਰਣ ਮੰਡਲੀ ਅਤੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਸਾਰੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here