ਲੰਡਨ ਵਿੱਚ ਪੰਜਾਬੀ ਨੌਜਵਾਨ ਨੇ ਚਾਕੂ ਮਾਰ ਕੇ ਆਪਣੀ ਹੀ ਪਤਨੀ ਦਾ ਕੀਤਾ ਕਤਲ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰਦਾਸਪੁਰ ਦੇ ਨੌਜਵਾਨ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਲੰਡਨ ਵਿੱਚ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਣ ਮਹਿਕ ਸ਼ਰਮਾ ਉਮਰ 19 ਸਾਲਾ ਵਾਸੀ ਬਟਾਲਾ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਕ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ ਅਤੇ 20 ਨਵੰਬਰ 2022 ਨੂੰ ਮਹਿਕ ਸਟੱਡੀ ਵੀਜ਼ਾ ਤੇ ਲੰਡਨ ਦੇ ਸ਼ਹਿਰ ਕੋਇਰੋਡੋਨ ਵਿੱਚ ਚਲੀ ਗਈ ਸੀ ਅਤੇ ਉਸਦਾ ਪਤੀ ਵੀ ਸਪਾਊਸ ਵੀਜ਼ਾ ਲਗਵਾ ਕੇ ਆਪਣੀ ਪਤਨੀ ਕੋਲ ਚੱਲ ਗਿਆ ਸੀ।

Advertisements

ਜਾਣਕਾਰੀ ਮੁਤਾਬਕ ਮਹਿਕ ਨੇ ਉਸਦਾ ਸਟੱਡੀ ਵੀਜ਼ਾ, ਵਰਕ ਪਰਮਿਟ ਵਿੱਚ ਤਬਦੀਲ ਕਰਵਾ ਲਿਆ ਸੀ ਤੇ ਉਹ ਫ਼ੈਬੂਲਸ ਹੋਮ ਕੇਅਰ ਲਿਮਿਟਡ ਵਿੱਚ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਮਹਿਕ ਦਾ ਪਤੀ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਲੰਡਨ ਤੋ ਫੋਨ ਆਇਆ ਕਿ ਉਹਨਾਂ ਦੀ ਲੜਕੀ ਦਾ ਕਤਲ ਹੋ ਗਿਆ ਹੈ।

ਮਹਿਕ ਦੇ ਪਰਿਵਾਰਕ ਮੈਬਰਾਂ ਨੇ ਆਰੋਪ ਲਗਾਇਆ ਹੈ ਕਿ ਉਹਨਾਂ ਦੇ ਜਵਾਈ ਨੇ ਉਹਨਾਂ ਦੀ ਲੜਕੀ ਦਾ ਕਤਲ ਕੀਤਾ ਹੈ। ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਲੜਕੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ।

LEAVE A REPLY

Please enter your comment!
Please enter your name here