ਤੰਬਾਕੂ ਦਾ ਸੇਵਨ ਹਰ ਤਰੀਕੇ ਨਾਲ ਹਾਨੀਕਾਰਕ: ਸਿਵਲ ਸਰਜਨ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਾਜ਼ਿਲਕਾ ਵਲੋ ਬੁੱਧਵਾਰ ਨੂੰ ਨੋ ਤੰਬਾਕੂ ਡੇ ਮੌਕੇ ਸਿਵਲ ਸਰਜਨ ਦਫ਼ਤਰ ਵਿਖੇ ਸਟਾਫ ਨੂੰ ਸਹੁੰ ਚੁਕਾਈ ਗਈ ਅਤੇ ਤੰਬਾਕੂ ਨੋਸ਼ੀ ਬਾਰੇ ਸਿਹਤ ਕੇਂਦਰਾ ਵਿਖੇ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ। ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਹਰ ਤਰੀਕੇ ਨਾਲ ਹਾਨੀਕਾਰਕ ਹੈ ਅਤੇ ਮਨੁੱਖੀ ਸਿਹਤ ਲਈ ਕਾਫੀ ਬਿਮਾਰੀਆ ਨੂੰ ਜਨਮ ਦਿੰਦਾ ਹੈ। ਕੈਂਸਰ ਅਤੇ ਹੋਰ ਬਿਮਾਰੀ ਲਈ ਤੰਬਾਕੂ ਜਿੰਮੇਵਾਰ ਹੈ। ਇਸ ਲਈ ਸਰਕਾਰੀ ਬਿਲਡਿੰਗ ਅਤੇ ਸਕੂਲ ਦੇ 200 ਮੀਟਰ ਦਾਇਰੇ ਵਿਚ ਤੰਬਾਕੂ ਨੋਸ਼ੀ ਦੀ ਖਾਸ ਤੌਰ *ਤੇ ਮਨਾਹੀ ਹੈ।

Advertisements

ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਅਨੇਕਾ ਘਾਤਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਜੋ ਕਿ ਕੈਂਸਰ ਦਾ ਰੂਪ ਧਾਰਨ ਕਰਦਿਆਂ ਮੌਤ ਦਾ ਕਾਰਨ ਬਣਦੀ ਹੈ। ਉਹਨਾਂ ਕਿਹਾ ਕਿ ਸਮੂਹ ਹੈਲਥ ਸੈਂਟਰ ਦੇ ਇੰਚਾਰਜ ਨੂੰ ਇਸ ਸੰਬਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ ਤਾਕਿ ਲੋਕਾਂ ਨੂੰ ਇਸ ਬਾਰੇ ਵਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਇਸ ਦੌਰਾਨ ਡਾਕਟਰ ਸੁਨੀਤਾ ਕੰਬੋਜ, ਡਾਕਟਰ ਅਮਨਾ ਕੰਬੋਜ, ਡਾਕਟਰ ਪੰਕਜ ਚੌਹਾਨ, ਸੰਜੀਵ ਕੁਮਾਰ, ਰਾਜੀਵ ਕੁਮਾਰ, ਦਿਵੇਸ਼ ਕੁਮਾਰ, ਸੁਨੀਲ ਕੁਮਾਰ, ਸੋਨੂੰ ਕੁਮਾਰ, ਰਵਿੰਦਰ ਕੰਬੋਜ, ਅਕਾਸ਼ ਕੰਬੋਜ, ਰਾਜੇਸ਼ ਕੁਮਾਰ, ਰੋਹਿਤ ਸਚਦੇਵਾ, ਗੀਤਾ ਰਾਣੀ,  ਸੁਕਵਿੰਦਰ ਸਿੰਘ  ਮੋਨੂੰ ਦੇ ਨਾਲ ਹੋਰ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here