ਫਾਜ਼ਿਲਕਾ ‘ਚ ਮੋਟਰਸਾਈਕਲ ਅਤੇ ਬੱਸ ਵਿਚਕਾਰ ਹੋਈ ਟੱਕਰ, 1 ਦੀ ਮੌਤ

ਫਾਜ਼ਿਲਕਾ (ਦ ਸਟੈਲਰ ਨਿਊਜ਼), ਪਲਕ। ਫਾਜ਼ਿਲਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਮਲੋਟ ਰੋਡ ਉੱਤੇ ਮੋਟਰਸਾਈਕਲ ਅਤੇ ਬੱਸ ਵਿਚਕਾਰ ਟੱਕਰ ਹੋ ਗਈ। ਇਸ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਅਬੋਹਰ ਮਲੋਟ ਰੋਡ ਤੇ ਗੋਵਿੰਦਗੜ੍ਹ ਟੀ ਪੁਆਇੰਟ ਤੋਂ ਕੁੱਝ ਦੂਰੀ ਤੇ ਮਲੋਟ ਰੋਡ ਵੱਲ ਵਾਪਰਿਆ ਹੈ।

Advertisements

ਜਾਣਕਾਰੀ ਮੁਤਾਬਕ ਲੀਲੂ ਰਾਮ ਵਾਸੀ ਬਹਾਦੁਰ ਖੇੜਾ ਰੁੜਿਆਵਾਲੀ ਵਿਖੇ ਆਪਣੀ ਧੀ ਨੂੰ ਮਿਲਣ ਤੋਂ ਬਾਅਦ ਵਾਪਸ ਆ ਰਿਹਾ ਸੀ। ਜਦੋਂ ਉਹ ਕੁੱਝ ਦੂਰੀ ਤੇ ਮਲੋਟ ਵਾਲੇ ਪਾਸੇ ਪਹੁੰਚਿਆ ਤਾਂ ਉਸ ਨੂੰ ਇਕ ਨਿੱਜੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ।

LEAVE A REPLY

Please enter your comment!
Please enter your name here